ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਈ , ਧਰਮ ਨਹੀਂ ਹਾਰਿਆ ਤਿੰਨਾ ਸਿੰਘਾਂ , ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ।
ਅਰਦਾਸ ਦੇ ਇਹ ਬੋਲ ਕਿਸੇ ਵਿਅਕਤੀ ਵਿਸ਼ੇਸ਼ ਵਾਸਤੇ ਨਹੀਂ। ਇੰਨਾਂ ਵਿੱਚ ਉਹ ਮਰਜੀਵੜੇ ਸ਼ਾਮਿਲ ਹਨ ਜਿਨ੍ਹਾਂ ਨੇ ਧਰਮ ਕਮਾਇਆ ਹੈ , ਜਿਨ੍ਹਾਂ ਦੇ ਨਾਂਅ ਵੀ ਅਸੀਂ ਨਹੀਂ ਜਾਣਦੇ।
ਪਿੱਛੇ ਜਿਹੇ ਪਤਾ ਲੱਗਾ ਕਿਸੇ ਰਿਸ਼ਤੇਦਾਰ ਦੇ ਰਿਸ਼ਤੇਦਾਰ ਦੀ ਮੌਤ ਹੋ ਗਈ ਹੈ । ਉਨਾਂ ਨੂੰ ਜਾਣਦਾ ਨਹੀਂ ਸੀ ਪਰ ਨੇੜੇ ਦੇ ਰਿਸ਼ਤੇਦਾਰ ਦੇ ਨੇੜਲੇ ਰਿਸ਼ਤੇਦਾਰ ਸਨ ਇਸ ਕਰਕੇ ਜਾਣ ਦਾ ਮਨ ਹੀ ਬਣਾ ਰਿਹਾ ਸੀ ।ਜਾ ਚੁੱਕੀ ਆਤਮਾ ਬਾਰੇ ਸੰਖੇਪ ਜਿਹੀ ਜਾਣਕਾਰੀ ਲੈਣੀ ਚਾਹੀ ਤੇ ਪਤਾ ਲੱਗਿਆ ਉਹ ਸ਼ਖ਼ਸ ਬਲਾਇੰਡ ਸੀ ।ਮੇਰਾ ਅੱਗਲਾ ਸਵਾਲ ਸੀ ਕੀ ਬਚਪਨ ਤੋਂ ਹੀ ਉਨ੍ਹਾਂ ਨੂੰ ਨਹੀਂ ਦਿੱਖਦਾ ਸੀ। ਉਨਾਂ ਦੱਸਿਆ ਨਹੀਂ ਭਰ ਜਵਾਨੀ ਦੀ ਉਮਰ ਸੀ । ਉਨਾਂ ਦੱਸਿਆ ਕਿ ਉਹ ਬੀਮਾਰ ਹੋ ਗਏ ਸਨ। ਦਵਾਈਆਂ ਦੇ ਅਸਰ ਕਰਕੇ ਨਜ਼ਰ ਚਲੀ ਗਈ । ਡਾਕਟਰ ਕਹਿੰਦੇ ਸਨ ਸਿਰ ਦਾ ਅਪ੍ਰੇਸ਼ਨ ਕਰਕੇ ਨੁਕਸ ਠੀਕ ਕੀਤਾ ਜਾ ਸਕਦਾ ਹੈ , ਨਜ਼ਰ ਵਾਪਸ ਆ ਸਕਦੀ ਹੈ ਪਰੰਤੂ ਉਨ੍ਹਾਂ ਨੇ ਅਪ੍ਰੇਸ਼ਨ ਨਹੀਂ ਕਰਵਾਇਆ ਤੇ ਬਗੈਰ ਬਾਹਰੀ ਨਜ਼ਰ ਦੇ ਰਹਿਣਾਂ ਕਬੂਲ ਕਰ ਲਿਆ । ਉਨਾਂ ਨੂੰ ਉਨ੍ਹਾਂ ਨੂੰ ਮੰਨਜ਼ੂਰ ਨਹੀਂ ਸੀ ਬਾਹਰੀ ਨਜ਼ਰਾਂ ਲਈ ਗੁਰੂ ਸਾਹਿਬ ਦੀ ਕੀਮਤੀ ਦਾਤ ਕੇਸਾਂ ਨੂੰ ਕਤਲ ਕਰ ਦਿੱਤਾ ਜਾਵੇ । ਸਾਰੀ ਉਮਰ ਉਨਾਂ ਅੰਦਰੂਨੀ ਨਜ਼ਰ ਨਾਲ਼ ਹੀ ਦੁਨੀਆਂ ਦੇਖੀ। ਧਰਮ ਨਹੀਂ ਹਾਰਿਆ।
ਵਿੱਦਵਾਨ ਕਿਤਾਬਾਂ ਲਿੱਖਦੇ ਹਨ , ਸਿੱਖ ਨਿਗਲਿਆ ਗਇਆ ,ਜਦ ਤੱਕ ਅਜਿਹਾ ਇੱਕ ਵੀ ਸਿੱਖ ਮੋਜੂਦ ਹੈ ਸਿੱਖ ਨਹੀਂ ਨਿਗਲਿਆ ਜਾ ਸਕਦਾ। ਅਰਦਾਸ ਦਾ ਬੋਲ ਅਮਰ ਹਨ।
ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਈ , ਧਰਮ ਨਹੀਂ ਹਾਰਿਆ ਤਿੰਨਾ ਸਿੰਘਾਂ , ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ।
ਕਰਮ ਜੀਤ ਸਿੰਘ