ਸ਼ਹੀਦ ਭਾਈ ਤਾਰੂ ਸਿੰਘ ”
ਗਦ ਗਦ ਓ ਫ਼ਤਵਾ ਸੁਣਕੇ ,
ਭੇਦਾਂ ਤੋਂ ਵਾਕਫ਼ ਹੱਸਦਾ ,
ਖੋਪੜ ਭਾਵੇਂ ਲਾਹ ਦੇਵੋ ,
ਰੋਮਾਂ ਵਿਚ ਗੁਰੂ ਹੈ ਵਸਦਾ ,
ਅਲੌਕਿਕ ਕਿਸੇ ਆਲਮ ਵਿਚੋਂ ,
ਨਦਰ ਦਾ ਆਇਆ ਤੁਪਕਾ ,
ਕੇਸ਼ਾਂ ਸੰਗ ਸੌਖਾ ਕਰਤਾ ,
ਕੇਸ਼ਗੜ੍ਹ ਨੂੰ ਜਾਂਦਾ ਰਸਤਾ ,
ਸੱਜਿਆ ਕੰਦੀਲ ਦੇ ਵਾੰਗੂ ,
ਇਤ੍ਹਿਹਾਸ ਹੈ ਓਹਨੂੰ ਜਪਦਾ ,
ਬਣਿਆ ਚਾਨਣ ਦਾ ਮੁਨਾਰਾ ,
ਬੁਝਿਆ ਵਿਚ ਚਾਨਣ ਭਰਦਾ ,
ਤਰ ਜਾਣੇ ਆਰਜ਼ੂ ਤੀਖਣ,
ਸੁਣਕੇ ਤਾਰੂ ਦੀ ਗਾਥਾ ,
ਇੰਝ ਵੀ ਇਕ ਪਾਠ ਹੁੰਦਾ ਏ ,
ਤੇ ਇੰਝ ਵੀ ਨਿਭਹਦੀ ਮਰਯਾਦਾ ।
✍🏻ਸੁੱਖ ਮੰਝਪੁਰੀਆ


Related Posts

Leave a Reply

Your email address will not be published. Required fields are marked *