ਕਈ ਵਾਰ ਹੰਕਾਰੀ ਇਨਸਾਨ ਦੂਸਰਿਆਂ ਪ੍ਰਤੀ ਮਾੜਾ ਕਰਨ ਦੀ ਸੋਚ ਰੱਖਦਾ ਹੈ,
ਜਾਣ-ਬੁੱਝ ਕੇ ਮਾੜਾ ਕਰਦਾ ਹੈ,
ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਬਣਾਉਂਦਾ ਹੈ
ਪਰ ਭੁੱਲ ਜਾਂਦਾ ਹੈ ਕਿ ਮਾੜੀ ਕਰਨੀ ਨੂੰ
ਵਕਤ ਦੀ ਮਾਰ ਜ਼ਰੂਰ ਪੈਂਦੀ ਹੈ ਜਾਂ
ਪਰਮਾਤਮਾ ਦੀ ਐਸੀ ਲਾਠੀ ਪੈਂਦੀ ਹੈ
ਜਿਸ ਦੀ ਅਵਾਜ਼ ਨਹੀਂ ਹੁੰਦੀ
ਸੋ ਸਰਬੱਤ ਦਾ ਭਲਾ ਮੰਗੋ ਤੇ ਕਰੋ।
