ਸੰਗਰਾਂਦ ਜੇਠ ਮਹੀਨਾ
ਬੰਦੇ ਦਾ ਸੁਭਾਅ ਹੈ ਕਿ ਉਹ ਵੱਡਿਆਂ ਦੇ ਕੋਲ ਬੈਠਣਾ ਚਾਹੁੰਦਾ, ਵੱਡੇ ਦੇ ਕੋਲ ਬੈਠ ਬੰਦਾ ਆਪਣੇ ਆਪ ਨੂੰ ਵੱਡਾ ਸਮਝਦਾ ਹੈ, ਇਸੇ ਕਰਕੇ ਰਾਜਨੀਤਕ ਲੀਡਰ ਕਲਾਕਾਰ, ਰਾਜੇ ਮਹਾਰਾਜਿਆਂ ਕੋਲ ਬੈਠ ਕੇ ਖੁਸ਼ ਹੁੰਦਾ।
ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਮਨੁਖ ਇਸ ਮਾਨਸਿਕਤਾ ਨੂੰ ਦੇਖ ਕਹਿੰਦੇ ਨੇ, ਜੇ ਵੱਡਿਆਂ ਕੋਲ ਹੀ ਬੈਠਣਾ ਹੈ ਫਿਰ ਅਕਾਲ ਪੁਰਖ ਦੇ ਕੋਲ ਬੈਠ ਜੋ ਸਭ ਤੋਂ ਵੱਡਾ ਹੈ। ਉਸ ਦੇ ਨਾਲ ਜੁੜ ਜਿਸ ਅੱਗੇ ਸਭ ਰਾਜੇ ਮਹਾਰਾਜੇ ਚੌਧਰੀ ਸਰਦਾਰ ਸਿਰ ਝੁਕਾਉਂਦੇ ਆ, ਨਿਵਦੇ ਆ।
ਜਿਹੜਾ ਉਸ ਵੱਡੇ ਅਕਾਲਪੁਰਖ ਦੇ ਲੜ ਲੱਗਦਾ ਹੈ , ਉਹਨੂੰ ਪ੍ਰਮਾਤਮਾ ਕਿਸੇ ਦੇ ਅੱਗੇ ਬੰਨ੍ਹ ਕੇ ਨਹੀਂ ਦੇਂਦਾ ,ਭਾਵ ਉਹ ਫਿਰ ਕਿਸੇ ਦਾ ਗ਼ੁਲਾਮ ਨਹੀਂ ਰਹਿ ਜਾਂਦਾ।
ਹਰਿ ਜੇਠਿ ਜੁੜੰਦਾ ਲੋੜੀਐ ਜਿਸੁ ਅਗੈ ਸਭਿ ਨਿਵੰਨਿ ॥
ਹਰਿ ਸਜਣ ਦਾਵਣਿ ਲਗਿਆ ਕਿਸੈ ਨ ਦੇਈ ਬੰਨਿ ॥
ਨੋਟ : ਜੇਠ ਸਾਲ ਦਾ ਤੀਜਾ ਮਹੀਨਾ ਆ , ਏ ਬਾਕੀ 11 ਮਹੀਨਿਆਂ ਨਾਲੋ ਵੱਡਾ ਮਹੀਨਾ ਹੈ, ਜੇਠ ਦਾ ਮਤਲਬ ਵੀ ਵੱਡਾ ਹੁੰਦਾ ਹੈ।
ਮੇਜਰ ਸਿੰਘ
ਗੁਰੂ ਕਿਰਪਾ ਕਰੇ