ਸ਼ਹੀਦੀ ਦਿਹਾੜੇ ਕੁਝ ਦਿਨਾਂ ਵਿਚ ਆ ਰਹੇ ਨੇ ਸਾਡੇ ਵਲੋਂ ਪੰਜਾਬ ਦੇ ਨੌਜਵਾਨਾਂ ਦੇ ਨਾਮ ਇੱਕ ਸੰਦੇਸ਼ ਹੋ ਸਕੇ ਤਾਂ ਅਮਲ ਜਰੂਰ ਕਰਿਓ :———
ਜਦੋ ਸਿਰ ਤੇ ਬੰਨ ਕੇ ਰੁਮਾਲ ਤੁਰੋਗੇ ,,,
ਦੱਸੋ ਕਿਹੜੇ ਮੂੰਹ ਦੇ ਨਾਲ ਤੁਰੋਗੇ ,,,
ਟੇਕ ਕੇ ਮੱਥਾ ਸਾਹਿਬਜ਼ਾਦਿਆਂ ਉੱਤੇ ਕੋਈ ਅਹਿਸਾਨ ਜਤਾਇਓ ਨਾ ,,,
ਜੇ ਜਾਣਾ ਤਾਂ ਸੱਚੇ ਦਿਲੋਂ ਜਾਇਓ ਸਰਹਿੰਦ ,ਫਤਹਿਗੜ ਸਾਹਿਬ ਨੂੰ ,,,
ਮੂੰਹ ਰੰਗਾਂ ਕੇ ਚੜ ਬੁਲਟਾਂ ਤੇ ਦਿਖਾਵੇ ਲਈ ਜਾਇਓ ਨਾ
ਕਲਗੀਆਂ ਵਾਲਾ ਬਾਪੂ ਤੁਹਾਡੇ ਵਿੱਚੋ ਅਜੀਤ ,ਜੁਝਾਰ ਨੂੰ ਲੱਭਦਾ ਹੋਊ ,,,
ਪਰ ਹੁੰਦਾ ਹੋਣਾ ਨਿਰਾਸ਼ ਜਦੋ ਤੁਹਾਨੂੰ ਸ਼ਹੀਦੀ ਦਿਹਾੜੇ ਤੇ ਕਰਦੇ ਮਸਤੀਆਂ ਤੱਕਦਾ ਹੋਊ ,,,
ਬਣ ਕੇ ਆਇਓ ਪੁੱਤ ਬਾਜਾਂ ਵਾਲੇ ਦੇ ਕੀਤੇ ਖਾਲੀ ਹੱਥ ਇਸ ਵਾਰ ਵੀ ਆਇਓ ਨਾ ,,,
ਜੇ ਜਾਣਾ ਤਾਂ ਸੱਚੇ ਦਿਲੋਂ ਜਾਇਓ ਸਰਹਿੰਦ ,ਫਤਹਿਗੜ ਸਾਹਿਬ ਨੂੰ ,,,
ਮੂੰਹ ਰੰਗਾਂ ਕੇ ਚੜ ਬੁਲਟਾਂ ਤੇ ਦਿਖਾਵੇ ਲਈ ਜਾਇਓ ਨਾ
ਇਜ਼ਤਾਂ ਦੇ ਰਾਖਿਓ ਕੀਤੇ ਜਾ ਕੇ ਕਿਸੇ ਦੀ ਧੀ ਭੈਣ ਵੱਲ ਮਾੜੀ ਅੱਖ ਨਾਲ ਤਕਿਓ ਨਾ ,,,
ਸ਼ਰਧਾ ਦੇ ਨਾਲ ਜਾ ਸੀਸ ਝੁਕਾਇਉ ਤਾਂਘ ਸੈਲਫੀਆਂ ਖਿੱਚਣ ਦੀ ਰੱਖਿਓ ਨਾ ,,,
ਅੱਗੇ ਰੋ ਰਹੀ ਸਿੱਖੀ ਬਹੁਤ ਹੈ ਹੋਰ ਜਿਆਦਾ ਇਸ ਨੂੰ ਰਵਾਇਓ ਨਾ ,,,
ਜੇ ਜਾਣਾ ਤਾਂ ਸੱਚੇ ਦਿਲੋਂ ਜਾਇਓ ਸਰਹਿੰਦ ,ਫਤਹਿਗੜ ਸਾਹਿਬ ਨੂੰ ,,,
ਮੂੰਹ ਰੰਗਾਂ ਕੇ ਚੜ ਬੁਲਟਾਂ ਤੇ ਦਿਖਾਵੇ ਲਈ ਜਾਇਓ ਨਾ
ਹੈਰਾਨੀ ਵਾਲੀ ਗੱਲ ਹੈ ਅਜੀਤ ,ਜੁਝਾਰ ਵੀਰੇ ਤੁਹਾਡੀ ਕੌਮ ਦੇ ਕੈਸੇ ਦਿਨ ਇਹ ਆ ਗਏ ਨੇ ,,,
ਸ਼ਹੀਦੀ ਦਿਹਾੜੇ ਤੱਕ ਤੁਹਾਨੂੰ ਯਾਦ ਨੇ ਰੱਖਦੇ ਸਾਰਾ ਸਾਲ ਹੀ ਦਿਲੋਂ ਭੁਲਾ ਗਏ ਨੇ ,,,
ਬਣੋ ਨੋਜਵਾਨੋ ਪੋਤਰੇ ਦਾਦੀ ਗੁਜਰੀ ਜੀ ਦੇ ਕੀਤੇ “ਅੰਮ੍ਰਿਤ” ਵਰਗੇ ਪਾਪੀ ਬਣ ਜਾਇਓ ਨਾ ,,,
ਜੇ ਜਾਣਾ ਤਾਂ ਸੱਚੇ ਦਿਲੋਂ ਜਾਇਓ ਸਰਹਿੰਦ ,ਫਤਹਿਗੜ ਸਾਹਿਬ ਨੂੰ ,,,
ਮੂੰਹ ਰੰਗਾਂ ਕੇ ਚੜ ਬੁਲਟਾਂ ਤੇ ਦਿਖਾਵੇ ਲਈ ਜਾਇਓ ਨਾ

Related Posts

Leave a Reply

Your email address will not be published. Required fields are marked *