ਬਿਰਹਾ ਬਿਰਹਾ ਆਖੀਐ ਬਿਰਹਾ ਤੂ ਸੁਲਤਾਨੁ॥ਬਿਰਹਾ ਬਿਰਹਾ ਆਖੀਐ ਬਿਰਹਾ ਤੂ ਸੁਲਤਾਨੁ॥ਫਰੀਦਾ ਜਿਤੁ ਤਨਿ ਬਿਰਹੁ ਨ ਊਪਜੈ ਸੋ ਤਨੁ ਜਾਣੁ ਮਸਾਨੁ॥੩੬॥ਸੇਖ ਸਾਬ ਦੁਨਿਆਵੀ ਰੀਤ ਜਾ ਇਸਕ ਮਜਾਜੀ ਵਿਚ ਜੋ ਵਿਛੋੜੇ ਨੂ ਮਾੜਾ ਕੇਹਾ ਜਾਂਦਾ ਹੈ ਜਾ ਆਖਿਆ ਜਾਂਦਾ ਹੈ ਹਾਏ ਵਿਛੋੜਾ ਮਾੜਾ ਹੈ ਉਸਦੇ ਉਲਟ ਜਾਕੇ ਆਖਦੇ ਹਨ ਕੇ ਵਿਛੋੜੇ ਦਾ ਅਹਿਸਾਸ ਤਾ ਸਭ ਤੂ ਸ੍ਰੇਸਟ ਹੈ ਕਿਓਕੇ ਜਦ ਵਿਛੋੜੇ ਦਾ ਅਹਿਸਾਸ ਹੋਵੇਗਾ ਤਦ ਹੀ ਜੀਵ ਮਿਲਾਪ ਕਰਨ ਲਈ ਮਾਰਗ ਲਭੇਗਾ॥ਪਰ ਸੇਖ ਸਾਬ ਆਖਦੇ ਹਨ ਜੇ ਕਿਸੇ ਨੂ ਵਿਛੋੜੇ ਦਾ ਅਹਿਸਾਸ ਹੀ ਨਾਹ ਹੋਵੇ ਭਾਵ ਓਸ ਨੂ ਇਹ ਹੀ ਮਹਸੂਸ ਨਾਹ ਹੋਵੇ ਕੇ ਓਹ ਆਪਣੇ ਕੰਤ ਕਰਤਾਰ ਤੂ ਵਿਛੜਿਆ ਹੋਇਆ ਤਾ ਮਾਨੋ ਓਹ ਤਨ ਜਾ ਦੇਹ ਤੁਰਦੀ ਫਿਰਦੀ ਲਾਸ਼ ਹੈ॥ਸਮਝਣ ਵਾਲੀ ਗੱਲ ਇਹ ਹੈ ਕੇ ਕੋਈ ਵੀ ਤਲਾਸ ਉਦੋ ਆਰੰਭ ਹੋਂਦੀ ਹੈ ਜਦ ਪਤਾ ਲਗੇ ਕੇ ਕੁਝ ਖੁਸ ਗਿਆ ਹੈ ਭਾਵ ਕੋਈ ਵਿਛੜ ਗਿਆ ਹੈ॥ਵਿਛੋੜੇ ਦਾ ਅਹਿਸਾਸ ਮਿਲਾਪ ਵੱਲ ਪੁਟਿਆ ਪਹਲਾ ਕਦਮ ਹੈ॥ਇਸੇ ਤਰ੍ਹਾ ਮਹਲਾ ੨ ਆਖਦੇ ਹਨ.ਜੋ ਸਿਰੁ ਸਾਂਈ ਨਾ ਨਿਵੈ ਸੋ ਸਿਰੁ ਦੀਜੈ ਡਾਰਿ ॥ ਨਾਨਕ ਜਿਸੁ ਪਿੰਜਰ ਮਹਿ ਬਿਰਹਾ ਨਹੀ ਸੋ ਪਿੰਜਰੁ ਲੈ ਜਾਰਿ ॥ਜਿਥੇ ਸਾਹਿਬ ਨਾਲੋ ਵਿਛੋੜੇ ਦਾ ਅਹਿਸਾਸ ਨਹੀ ਉਥੇ ਸਾਹਿਬ ਪ੍ਰਤੀ ਸਤਿਕਾਰ ਕਦੇ ਵੀ ਨਹੀ ਹੋ ਸਕਦਾ॥ 🍁🍁🍁🍁🍁🍁🍁🍁🍁🍁🍁🍁🍁🍁🍁🍁🍁
mansi
phagwara