ਕੰਧਾਂ ਵਿੱਚੋਂ ਡਿੱਗਣ ਲੱਗ ਗਿਆ
ਲੂਣ ਓਏ ਇੱਟਾਂ ਦਾ
ਅੱਜ ਬਿਨ੍ਹਾਂ ਦਾੜ੍ਹੀ ਤੋਂ ਫਿਰਦਾ
ਲੋਕੋ ਪੁੱਤ ਓਏ ਸਿੱਖਾਂ ਦਾ
ਉਹਨੇਂ ਕੀਤੀ ਰੀਸ ਓਏ ਲੋਕੋ
ਬੇਸਮਝ ਕਈ ਗਾਇਕਾਂ ਦੀ
ਮੁੱਛ ਕਟਾ ਕੇ ਰੱਖੀ ਦਾਹੜੀ
ਛਿੱਤਰਾਂ ਦੇ ਲਾਇਕਾਂ ਦੀ
ਸੋਹਣੀ ਸ਼ਕਲ ਵਿਗਾੜ ਕੇ
ਰੂਪ ਧਾਰਿਆ ਰਿੱਛਾਂ ਦਾ
ਅੱਜ ਬਿਨ੍ਹਾਂ ਦਾੜ੍ਹੀ ਤੋਂ ਫਿਰਦਾ
ਲੋਕੋ ਪੁੱਤ ਓਏ ਸਿੱਖਾਂ ਦਾ
ਉਹ ਭੁੱਲ ਕੁਰਬਾਨੀ ਗੁਰੂਆਂ ਦੀ
ਕੁਰਾਹੇ ਪੈ ਗਿਆ ਓਏ
ਦੇਹਧਾਰੀਆਂ ਨੂੰ ਆਪਣਾਂ ਗੁਰੂ
ਮੰਨ ਕੇ ਬਹਿ ਗਿਆ ਓਏ
ਉਹ ਵਹਿਮਾਂ ਭਰਮਾਂ ਵਿੱਚ ਪੈ ਗਿਆ
ਵਿਚਾਰ ਕਰੇ ਓਏ ਛਿੱਕਾਂ ਦਾ
ਅੱਜ ਬਿਨ੍ਹਾਂ ਦਾੜ੍ਹੀ ਤੋਂ ਫਿਰਦਾ
ਲੋਕੋ ਪੁੱਤ ਓਏ ਸਿੱਖਾਂ ਦਾ
ਨਾਂ ਪਿੱਛੋਂ ਸਿੰਘ ਕਟਵਾ ਕੇ
ਪਿੱਛੇ ਗੋਤ ਲਵਾ ਲਿਆ ਓਏ
ਜੂੜੇ ਦਾ ਕਤਲ ਕਰਵਾ ਕੇ
ਕੰਨ ਵਿੱਚ ਕੋਕਾ ਪਾ ਲਿਆ ਓਏ
ਐਨੀਂ ਹੋਈ ਤਕਲੀਫ “ਦੀਵਾਨਿਆਂ”
ਜਿਉਂ ਵਾਲ ਪੱਟੀਦਾ ਹਿੱਕਾਂ ਦਾ
ਅੱਜ ਬਿਨ੍ਹਾਂ ਦਾੜ੍ਹੀ ਤੋਂ ਫਿਰਦਾ
ਲੋਕੋ ਪੁੱਤ ਓਏ ਸਿੱਖਾਂ ਦਾ।