ਪ੍ਰਭ ਭਾਵੈ ਬਿਨੁ ਸਾਸ ਤੇ ਰਾਖੈ॥
ਜਦੋਂ ਗੁਰੂ ਸਾਹਿਬ ਜੀ ਨੇ ਕਹਿ ਦਿੱਤਾ ਕਿ ਪਰਮਾਤਮਾ ਚਾਵੇ ਤਾਂ ਉਹ ਬਿਨਾਂ ਸਾਹ ਤੋਂ ਜੀਵਾਂ ਨੂੰ ਜਿੰਦਾ ਰੱਖ ਸਕਦਾ ਹੈ ਤਾਂ ਫਿਰ ਅਸੀਂ ਤੁਹਾਡੇ ਨਾਸਮਝੀ ਵਾਲੇ ਤਰਕ ਕਿਉਂ ਸੁਣੀਏ? ਜੇ 200 ਸਾਲ ਪਹਿਲਾਂ ਤੁਹਾਨੂੰ ਕਿਹਾ ਜਾਂਦਾ ਕਿ ਇੱਕ ਬੰਦਾ ਪੰਜਾਬ ਬੈਠਾ ਹੋਇਆ ਅਮਰੀਕਾ ਬੈਠੇ ਬੰਦੇ ਨਾਲ ਗੱਲ ਕਰ ਸਕਦਾ ਹੈ ਤਾਂ ਤੁਸੀਂ ਹੰਕਾਰੀ ਲੋਕ ਹੱਸਦੇ, ਮਜ਼ਾਕ ਬਣਾਉਂਦੇ। ਬੱਸ ਏਨੀ ਕੁ ਹੀ ਮੱਤ ਹੈ ਤੁਹਾਡੀ ਕਿ ਸਾਰਾ ਦਿਨ ਹਾ-ਹਾ ਹੂ-ਹੂ ਕਰਦੇ ਰਹਿਣਾ ਅਤੇ ਆਪਣੀ ਸਿਆਣਪ ਘੋਟਦੇ ਰਹਿਣਾ।
ਗੁਰਬਾਣੀ ਵਿੱਚ ਇਹ ਵੀ ਲਿਖਿਆ ਹੈ ਕਿ ਪਰਮਾਤਮਾ ਚਾਵੇ ਤਾਂ ਮਾਸਾਹਾਰੀ ਜੀਵਾਂ ਨੂੰ ਘਾਹ ਖਵਾ ਦੇਵੇ ਅਤੇ ਸ਼ਾਕਾਹਾਰੀ ਜੀਵਾਂ ਨੂੰ ਮਾਸ ਖਵਾ ਦੇਵੇ। ਪਿੱਛੇ ਜੇ ਨੈੱਟ ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਗਾਵਾਂ ਮਰੀਆਂ ਹੋਈਆਂ ਮੱਛੀਆਂ ਖਾ ਰਹੀਆਂ ਸਨ।
ਇਸੇ ਤਰਾਂ ਇੱਕ ਵਾਰ ਇੱਕ ਪ੍ਰਚਾਰਕ ਸਰਬਜੀਤ ਧੂੰਦੇ ਨੇ ਇੱਕ ਬਹਿਸ ਵਿੱਚ ਸਵਾਲ ਪੁੱਛਿਆ ਕਿ ਗੁਰਬਾਣੀ ਵਿੱਚ ਲਿਖਿਆ ਹੈ ਕਿ ਮੱਛੀ ਰੁੱਖ ਉੱਤੇ ਚੜ੍ਹ ਕੇ ਆਂਡੇ ਦੇਂਦੀ ਹੈ, ਕੀ ਏਦਾਂ ਹੋ ਸਕਦਾ ਹੈ? ਜਦੋਂ ਅੱਗੋਂ ਸਿੰਘ ਨੇ ਕਿਹਾ ਕਿ ਜੇ ਗੁਰਬਾਣੀ ਵਿੱਚ ਲਿਖਿਆ ਹੈ ਤਾਂ ਜਰੂਰ ਹੋ ਸਕਦਾ ਹੈ ਤਾਂ ਅੱਗੋਂ ਧੂੰਦੇ ਨੇ ਬੜਾ ਹੰਕਾਰੀ ਹਾਸਾ ਹੱਸਿਆ। ਕੁਝ ਸਮਾਂ ਪਹਿਲਾਂ ਡਿਸਕਵਰੀ ਚੈਨਲ ਦੀ ਇੱਕ ਅਜਿਹੀ ਵੀਡਿਉ ਵੀ ਵਾਇਰਲ ਹੋਈ ਜਿਸ ਵਿੱਚ ਇੱਕ ਮੱਛੀ ਬਾਰੇ ਦੱਸਿਆ ਗਿਆ ਜੋ ਰੁੱਖ ਉੱਤੇ ਚੜ੍ਹ ਕੇ ਆਂਡੇ ਦੇਂਦੀ ਹੈ।
ਇਸ ਕਰਕੇ ਜੇ ਤੁਸੀਂ ਸੋਚਦੇ ਹੋ ਕਿ ਤੁਹਾਡੇ ਤੋਂ ਸਿਆਣਾ ਕੋਈ ਨਹੀਂ ਤਾਂ ਸਮਝ ਲਵੋ ਕਿ ਅਜੇ ਤੁਹਾਨੂੰ ਓਨੀ ਕੁ ਹੀ ਸਮਝ ਹੈ ਜਿੰਨੀ ਕੁ ਇੱਕ ਬੱਚੇ ਨੂੰ ਮਾਂ ਦੇ ਗਰਭ ਵਿੱਚ ਹੁੰਦੀ ਹੈ।
(ਰਣਜੀਤ ਸਿੰਘ ਮੋਹਲੇਕੇ)