ਬਹੁਤ ਸੋਹਣੀਆਂ ਲਾਈਨਾਂ ਕਿਸੇ ਲਿਖੀਆਂ ਵੇਖੋ ਜਰਾ।
ਲਾੜੀ ਮੌਤ ਨੇ ਨਾ ਫ਼ਰਕ ਆਉਣ ਦਿੱਤਾ
ਚੌਹਾਂ ਵੀਰਾਂ ਦੇ ਗੂੜੇ ਪਿਆਰ ਅੰਦਰ ।
ਤਕਦਾ ਰਿਹਾ ਬਾਪੂ ਕੱਚੇ ਕਿਲੇ ਅੰਦਰੋਂ
ਕਿੰਨਾ ਬਲ ਹੈ ਨਿੱਕੀ ਤਲਵਾਰ। ਅੰਦਰ
ਕਿੰਨੀਆਂ ਖਾਦੀਆਂ ਸੱਟਾਂ ਅਜੀਤ ਸਿੰਘ ਨੇ
ਕਿੰਨੇ ਖੁਬੇ ਨੇ ਤੀਰ ਜੁਝਾਰ ਅੰਦਰ।
ਦਾਦੀ ਤੱਕਿਆ ਬੁਰਜ ਦੀ ਝੀਤ ਵਿਚੋ
ਫੁੱਲ ਲੁਕ ਗਏ ਨੇ ਇਟਾਂ ਦੇ ਭਾਰ ਅੰਦਰ।
ਅਰਸ਼ੋਂ ਦਾਦੇ ਸ਼ਹੀਦ ਨੇ ਝਾਤ ਪਾਈ
ਕਿੰਨਾ ਸਿਦਕ ਹੈ ਮੇਰੇ ਇਸ ਪਰਿਵਾਰ ਅੰਦਰ।
ਜੂਝੇ ਕਿਸ ਤਰਾਂ ਧਰਮ ਤੋ ਸਾਹਿਬਜਾਦੇ
ਦੋ ਮੈਦਾਨ ਅੰਦਰ ਦੋ ਦੀਵਾਰ ਅੰਦਰ |
ਹਰ ਕੋਈ ਵੀਰ ਭੈਣ ਇਸ ਪੋਸਟ ਨੂੰ ਸ਼ੇਅਰ ਕਰੋ ਤੇ ਦੇਖੋ ਸਾਹਿਬਜਾਦੇ ਏਦਾਂ ਵੀ ਸਤਗੁਰਾਂ ਦੀ ਗੋਦ ਚ ਬੈਠਦੇ ਹੋਣਗੇ ਯਾਦ ਕਰੋ ਉਹਨਾਂ ਦੀ ਕੁਰਬਾਨੀ ਨੂੰ ਘਰਾਂ ਚ ਛੋਟੇ ਬੱਚੇ ਹੈ ਨੇ ਵੇਖੋ ਸਾਹਮਣੇ ਲਿਆਕੇ ਕਿਵੇ ਮਾਤਾ ਜੀ ਨੇ ਤੋਰਿਆ ਹੋਣਾ ਓ ਵੀ ਜਦੋਂ ਪਤਾ ਇਹਨਾ ਮੁੜਕੇ ਨਈ ਆਉਣਾ।
DHAN DHAN SATGURU SAHIB SIRI GURU GOBIND SINGH JI DHAN DHAN MATA SAHIB KAUR JI