*ਪ੍ਰਮਾਤਮਾ ਦਾ ਭਾਣਾ*
*ਵਾਹਿਗੁਰੂ ਜੀ*
ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ,
ਤੱਤੀ ਤਵੀ ਤੇ ਬਿਠਾ ਕੇ ਤਸੀਹੇ ਦਿੱਤੇ,
ਜਾ ਰਹੇ ਸਨ।।
ਤਾਂ ਇਸ ਬਾਰੇ ਪਤਾ ਲੱਗਦਿਆਂ ਹੀ,
ਸਾਈਂ ਮੀਆਂ ਮੀਰ ਜੀ ਉੱਥੇ ਪੁੱਜੇ ਤੇ,
ਆਪਣੇ ਆਤਮਿਕ ਬਲ ਨਾਲ ਦਿੱਲੀ,
ਤੇ ਲਾਹੌਰ ਦੀ ਇੱਟ ਨਾਲ ਇੱਟ,
ਖੜਕਾਉਣ ਦੀ ਇੱਛਾ ਜਾਹਰ ਕੀਤੀ,
ਤਾਂ ਗੁਰੂ ਸਾਹਿਬ ਜੀ ਨੇ ਸਾਈਂ ਜੀ ਨੂੰ,
ਮਨਾਂ ਕਰਦਿਆਂ ਆਖਿਆ ਕਿ ਸਾਈਂ,
ਜੀ ਇਹ ਸਭ ਕੁਝ ਪ੍ਰਮਾਤਮਾ ਦੇ ਭਾਣੇ,
ਵਿੱਚ ਵਰਤ ਰਿਹਾ ਹੈ।।
ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ,
ਦੀ ਸ਼ਹੀਦੀ ਨੂੰ ਕੋਟਿ ਕੋਟਿ ਪ੍ਰਨਾਮ ਜੀ,
ਭੁੱਲ ਚੁੱਕ ਦੀ ਖਿਮਾਂ ਜੀ,
ਪ੍ਮਿੰਦਰਜੀਤ ਸਿੰਘ( ਔਲਖ) ਤਰਨਤਾਰਨ
ਮੂੰਢ ਬਣਿਆ ਸਿੱਖ਼ੀ ਦਾ ਬਾਬੇ ਨਾਨਕ ਨੇ,
ਇਹਦਾ ਕਰ ਨਾ ਕੋਈ ਵਿੰਗਾਂ ਬਾਲ ਸਕਦਾ…
ਤੱਤੀ ਤਵੀ ਨਾ ਇਹਨੂੰ ਸਾੜ ਸਕਦੀ,
ਪਾਣੀ ਉੱਬਲਦਾ ਨਾ ਜਿਨੂੰ ਗਾਲ਼ ਸਕਦਾ….
ਈਨ ਮੰਨੀ ਨਾ ਜਿੰਨੇ ਉਬਲਦੀ ਦੇਗਾ਼ ਦੇ ਵਿੱਚ,
ਆਰਿਆਂ ਨਾਲ ਨਾ ਜਿਨੂੰ ਕੋਈ ਚੀਰ ਸਕਦਾ…..
ਚਰਖੜੀਆਂ ਤੇ ਚੜ੍ਹ ਕੇ ਜੋ ਸਦਾ ਹੱਸ ਦੀ ਰਹੀ,
ਧਰਮ ਲਈ ਜਿਨੇਂ ਬੰਧ-ਬੰਧ ਕੱਟਾਵਾ ਲਿਆ……
ਗਿੰਦੀ ਬੜਾ ਜ਼ੋਰ ਜ਼ਾਲਮਾਂ ਲਾਈਆ ਸੀ,
ਗੂਰਾਂ ਤੱਤੀ ਤਵੀ ਤੇ ਬਹਿ ਧਰਮ ਬਚਾ ਲਿਆ……
✍️✍️ ਗਿੰਦੀ ਹੰਸੂਮਾਜਰਾ……
.