ਜਦੋਂ ਗੁਰੂ ਨਾਨਕ ਪਾਤਸ਼ਾਹ ਲੋਧੀਆਂ ਦੇ ਮੋਦੀ-ਖਾਨੇ ਵਿੱਚ ਨੌਕਰੀ ਕਰਨ ਆਪਣੀ ਭੈਣ ਬੇਬੇ ਨਾਨਕੀ ਪਾਸ ਲਗਪਗ ਸੌ ਮੀਲ ਦਾ ਸਫਰ ਕਰਕੇ ਸੁਲਤਾਨਪੁਰ ਆਏ ਤਾਂ ਭੈਣ ਨਾਨਕੀ ਆਪਣੇ ਛੋਟੇ ਵੀਰ ਦੇ ਚਰਨ ਛੂਹਣ ਨਿਉਂ ਪਈ। ਨਾਨਕ ਜੀ ਨੇ ਇਸ ਗੱਲ ਦਾ ਰੋਸ ਕਰਦਿਆਂ ਕਿਹਾ ਕਿ ਚੂੰਕਿ ਤੁਸੀਂ ਵੱਡੇ ਭੈਣ ਜੀ ਹੋ ਇਸ ਲਈ ਮੇਰਾ ਹੀ ਤੁਹਾਡੇ ਪੈਰ ਛੂਹਣ ਦਾ ਫ਼ਰਜ਼ ਬਣਦਾ ਹੈ। ਤਾਂ ਜਿਵੇਂ ਕਿ ਭਾਈ ਬਾਲੇ ਵਾਲੀ ਜਨਮ ਸਾਖੀ ਲਿਖਦੀ ਹੈ, ਨਾਨਕੀ ਜੀ ਨੇ ਉੱਤਰ ਦਿੱਤਾ :
“ ਤੂੰ ਸੱਚ ਆਖਦਾ ਹੈਂ, ਪਰ ਤੂੰ ਆਦਮੀ ਹੋਵੇ ਤਾਂ ਇਹ, ਬਾਤਾਂ ਕਰਾਂ ਅਤੇ ਤੂੰ ਤਾਂ ਮੈਨੂੰ ਪਰਮੇਸ਼ਰ ਹੀ ਨਜ਼ਰ ਆਂਵਦਾ ਹੈਂ……..”
ਜਿਹਾ ਕਿ ਭੱਟ ਸਾਹਿਬਾਨ ਨੇ ਵੀ ਫ਼ੁਰਮਾਇਆ ਹੈ “ਆਪ ਨਾਰਾਇਣ ਕਲਾਧਾਰ ਜਗ ਮਹਿ ਪਰਵਰਿਉ”॥
ਧੰਨ ਬਾਬਾ ਨਾਨਕ 📿🙏🏽