ਇੱਕ ਬੋਲ ਖ਼ੁਦਾ ਦਾ ਨਾਮ ਹੁੰਦਾ,
ਦੂਜਾ ਬੋਲ ਖੰਡੇ ਦਾ ਵਾਰ ਯਾਰੋਂ।
ਇੱਕ ਬੋਲ ਕਰਕੇ ਸਭ ਗਰਕ ਜਾਂਦਾ,
ਦੂਜਾ ਬੋਲ ਦਿੰਦਾ ਸਵਾਰ ਯਾਰੋਂ।
ਇੱਕ ਬੋਲ ਦਰਿਆ ਵਿੱਚ ਡੋਬ ਦਿੰਦਾ,
ਦੂਜਾ ਬੋਲ ਲਗਾਉਂਦਾ ਪਾਰ ਯਾਰੋਂ।
ਇੱਕ ਬੋਲ ਜੀਵਨ ਦੀ ਸੇਧ ਦਿੰਦਾ,
ਦੂਜਾ ਬੋਲ ਹਨੇਰੀ ਰਾਤ ਯਾਰੋਂ।
ਇੱਕ ਬੋਲ ਹਿਜ਼ਰ ਧੀ ਪੀੜ ਝੱਲਦਾ,
ਦੂਜਾ ਬੋਲ ਦਿੰਦਾ ਸਭ ਭੁਲਾ ਯਾਰੋਂ।
ਇੱਕ ਬੋਲ ਪਾਉਣ ਦੀ ਖਾਣ ਹੁੰਦਾ,
ਦੂਜਾ ਬੋਲ ਦਿੰਦਾ ਨੁਕਸਾਨ ਯਾਰੋਂ।
ਇੱਕ ਬੋਲ ਨੂੰ ਸੰਭਲ ਕੇ ਬੋਲ ਜ਼ਰਾ,
ਇਹ ਬੋਲ ਹੀ ਗੁਆ ਦਿੰਦਾ ਜ਼ਹਾਨ ਯਾਰੋਂ।
A DHALIWAL.