ਪਿੰਡ ਰੋਡੇ ਦੇ ਵਿੱਚ ਜੰਮਿਆਂ ਇਕ ਸੰਤ ਸਿਪਾਹੀ ,
ਆਇਆ ਵਿੱਚ ਟਕਸਾਲ ਦੇ ਸੀ ਰੂਪ ਇਲਾਹੀ ।
ਲੈ ਸਿਖਿਆ ਧਰਮ ਦੀ ਨਾਲ ਸੁਆਸਾਂ ਸੰਗ ਨਿਭਾਹੀ ,
ਤੁਰਿਆ ਸੀ ਜਦ ਸੂਰਮਾ ਨਾਲ ਤੁਰ ਪਈ ਲੋਕਾਈ ।
ਨਾ ਜੁਲਮ ਕਿਸੇ ਦਾ ਸਹਿਣਾਂ ਨਾ ਕਰਿਉ ਭਾਈ ,
ਕੰਬ ਗਈ ਦਿੱਲੀ ਹਕੂਮਤ ਸੀ ਦੇਖ ਸੰਤਾਂ ਦੀ ਚੜਾਈ ।
ਕੀਤਾ ਪਰਚਾਰ ਸੀ ਸਿੱਖੀ ਦਾ ਦੂਰ ਦੂਰ ਜਾ ਫੇਰੀ ਪਾਈ ,
ਤੁਸੀ ਸਿੰਘ ਗੁਰੂ ਗੋਬਿੰਦ ਸਿੰਘ ਦੇ ਤਿਆਰ ਹੋ ਜਾਉ ਭਾਈ ।
ਆ ਗਿਆ ਮੌਕਾ ਭਾਜੀ ਮੋੜਨ ਦਾ ਜੋ ਨਰਕਧਾਰੀਆ ਪਾਈ ,
ਸਿੰਘ ਬੇਦੋਸ਼ੇ ਮਾਰ ਕੇ ਉਹਨਾ ਗੁਰੂਘਰ ਤੇ ਕੀਤੀ ਚੜਾਈ ।
ਹੱਕ ਲੈਕੇ ਰਹਿਣਾ ਦਿੱਲੀ ਤੋ ਪੰਜਾਬ ਨਾਲ ਜੋ ਧੋਖਾ ਕਰਦੀ ਆਈ ,
ਜਰਨੈਲ ਸਿੰਘ ਭਿੰਡਰਾਵਾਲੇ ਨੇ ਮੰਜੀ ਸਾਹਿਬ ਤੋ ਅਵਾਜ ਗੱਜਾਈ ।
ਇਹ ਸੁਣ ਹਕੂਮਤ ਕੰਬ ਗਈ ਕਰ ਦਿੱਤੀ ਅੰਮ੍ਰਿਤਸਰ ਤੇ ਚੜਾਈ ,
ਸੀ ਮਹੀਨਾ ਜੂਨ ਦਾ ਜਦ ਫੌਜ ਦਰਬਾਰ ਸਾਹਿਬ ਅੰਦਰ ਆਈ ।
ਦਿਹਾੜਾ ਗੁਰੂ ਅਰਜਨ ਸਾਹਿਬ ਦਾ ਸੰਗਤ ਮਨੌਣ ਲਈ ਸੀ ਆਈ ,
ਖੋਲਿਆ ਫਾਇਰ ਜਾਲਮ ਹਕੂਮਤ ਨੇ ਸੰਗਤ ਸੀ ਮਾਰ ਮੁਕਾਈ ।
ਹਮਲਾ ਦੇਖ ਦਰਬਾਰ ਸਾਹਿਬ ਤੇ ਸਿੰਘਾਂ ਨੇ ਸੀ ਬਹਾਦਰੀ ਦਿਖਾਈ ,
ਜੋ ਕਹਿੰਦੇ ਇਕ ਦੋ ਘੰਢੇ ਦੀ ਮਾਰ ਹੈ ਉਹਨਾ ਦੀ ਐਸੀ ਧੂਲ ਉਡਾਈ ।
ਅੱਖਾ ਖੁੱਲੀਆ ਰਹਿ ਗਈਆ ਹਕੂਮਤ ਦੀਆਂ ਦੇਖ ਐਸੀ ਲੜਾਈ ,
ਥੜ ਥੜ ਕੰਬਣ ਲਾ ਦਿੱਤੀ ਸਿੰਘਾਂ ਨੇ ਫੌਜ਼ ਜੋ ਦਿਲੀਓ ਆਈ ।
ਹਕੂਮਤ ਨੇ ਕਦੇ ਸੁਪਣੇ ਵਿੱਚ ਵੀ ਨਾ ਸੋਚਿਆ ਜੋ ਮਚੀ ਤਬਾਹੀ ,
ਇਕ ਜੂਨ ਤੋ ਲੈ ਛੇ ਜੂਨ ਤੱਕ ਦਿੱਲੀ ਹਕੂਮਤ ਨੂੰ ਨੀਂਦ ਨਾ ਆਈ ।
ਜੋਰਾਵਰ ਸਿੰਘ ਇਤਿਹਾਸ ਲਿਖ ਗਏ ਖੂਨ ਨਾਲ ਸਿੰਘ ਸਿਪਾਹੀ ,
ਸੰਤ ਜਰਨੈਲ ਸਿੰਘ ਭਿੰਡਰਾਵਾਲੇ ਆਏ ਸੀ ਇਕ ਜੋਤ ਇਲਾਹੀ ।
ਜੋਰਾਵਰ ਸਿੰਘ ਤਰਸਿੱਕਾ ।