ਵੈਸਾਖੀ ਦਾ ਦਿਨ ਜਿਉ ਜਿਉ ਨੇੜੇ ਆਉਦਾ ਏ ,
ਸਾਨੂੰ ਮਹਾਨ ਇਤਿਹਾਸ ਚੇਤੇ ਕਰਾਉਦਾ ਏ ।
ਸੰਗਤ ਵਿੱਚੋ ਗੁਰੂ ਜੀ ਸੀਸ ਲਈ ਬੁਲਾਇਆ ਸੀ ,
ਹੱਥ ਜੋੜ ਕੇ ਭਾਈ ਦਇਆ ਰਾਮ ਜੀ ਆਇਆ ਸੀ ।
ਵਾਰੀ ਵਾਰੀ ਪੰਜ ਸੀਸ ਗੁਰੂ ਦੀ ਭੇਟਾ ਆਏ ਸੀ ,
ਬਾਟੇ ਵਿੱਚੋ ਛਕਾਂ ਅੰਮ੍ਰਿਤ ਜਾਤਾ ਦੇ ਭੇਦ ਮਿਟਾਏ ਸੀ ।
ਨਾ ਉੱਚਾ ਨਾ ਨੀਵਾ ਕੋਈ ਐਸਾ ਧਰਮ ਚਲਾਇਆ ਸੀ ,
ਸਭੈ ਸਾਝੀਵਾਲ ਸਦਾਇਨਿ ਐਸਾ ਜਾਪ ਜਪਾਇਆ ਸੀ ।
ਗਿਦੜਾ ਤੋ ਸੇਰ ਬਣਾ ਕੇ ਸਿੰਘ ਦਾ ਖਿਤਾਬ ਦਵਾਇਆ ਸੀ ,
ਦੋ ਘੁਟ ਪੀ ਬਾਟੇ ਵਿੱਚੋ ਚਿੜੀਆਂ ਤੋ ਬਾਜ ਤੜਾਇਆ ਸੀ ।
ਪਰਿਵਾਰ ਵਾਰ ਕੇ ਗੁਰੂ ਜੀ ਖਾਲਸਾ ਪੁੱਤ ਬਣਾਇਆ ਸੀ ,
ਨਾ ਕੀਤਾ ਨਾ ਕਰ ਸਕੇ ਐਸਾ ਪਿਆਰ ਦਿਖਾਇਆ ਸੀ ।
ਮਾਤਾ ਸਾਹਿਬ ਕੌਰ ਗੁਰੂ ਜੀ ਅੱਗੇ ਸੀਸ ਨਿਵਾਇਆ ਸੀ ,
ਵਿੱਚ ਖੁਸ਼ੀ ਦੇ ਗੁਰੂ ਜੀ ਖਾਲਸਾ ਝੋਲੀ ਦੇ ਵਿੱਚ ਪਾਇਆ ਸੀ ।
ਮਾਂ ਪਿਉ ਤੋ ਲੈਕੇ ਖੁਸ਼ੀਆ ਖਾਲਸਾ ਜੰਗ ਵਿੱਚ ਜਦ ਆਇਆ ਸੀ ,
ਕੋਈ ਸਾਹਮਣੇ ਖਲੋ ਨਾ ਸਕਿਆ ਖੰਡਾ ਐਸਾ ਖੜਕਾਇਆ ਸੀ ।
ਧਰਮ ਦੀ ਖਾਤਰ ਸ਼ਹੀਦੀਆਂ ਪਾ ਗਏ ਬੰਦ ਬੰਦ ਕਟਵਾਇਆ ਸੀ ,
ਤੇਗਾ , ਦੇਗਾ , ਚਰਖੜੀਆ ਸਾਨੂੰ ਕਈ ਵਾਰ ਅਜਮਾਇਆ ਸੀ ।
ਭਾਈ ਤਾਰੂ ਸਿੰਘ ਵਰਗੇ ਸਿੰਘਾ ਆਪਣਾ ਖੋਪੜ ਲਹਾਇਆ ਸੀ ,
ਬਾਬਾ ਦੀਪ ਸਿੰਘ ਵਰਗੇ ਸਿੰਘਾਂ ਸੀਸ ਤਲੀ ਤੇ ਟਿਕਾਇਆ ਸੀ ।
ਸਾਹਮਣੇ ਦੁਸ਼ਮਣ ਨਾ ਆ ਸਕੇ ਡਰ ਐਸਾ ਹਰੀ ਸਿੰਘ ਪਾਇਆ ਸੀ ,
ਜਥੇਦਾਰੀ ਖਾਲਸੇ ਦੀ ਹੈ ਕਿਝ ਕਰਨੀ ਫੂਲਾ ਸਿੰਘ ਸਖਾਇਆ ਸੀ ।
ਕੋਈ ਚਲਾ ਨਾ ਸਕਿਆ ਰਣਜੀਤ ਸਿੰਘ ਰਾਜ ਐਸਾ ਚਲਾਇਆ ਸੀ ,
ਸਾਰੇ ਧਰਮਾ ਦਾ ਸਤਿਕਾਰ ਸੀ ਕੀਤਾ ਐਸਾ ਰਾਜਾ ਆਇਆ ਸੀ ।
ਇਕ ਵਾਰ ਆਈ ਵੈਸਾਖੀ ਜਿਸਨੇ ਦਿਲਾ ਤੇ ਜਖਮ ਲਗਾਇਆ ਸੀ ,
ਜਲਿਆ ਵਾਲੇ ਬਾਗ ਦੇ ਅੰਦਰ ਡਾਇਰ ਕਾਲ ਬਣ ਕੇ ਆਇਆ ਸੀ ।
ਹਜਾਰਾ ਮਾਰ ਬੇਦੋਸੇ ਉਸ ਨੇ ਸਬਰ ਸਿੰਘਾ ਦਾ ਅਜਮਾਇਆ ਸੀ ,
ਲੰਡਨ ਜਾ ਡਾਇਰ ਮਾਰਿਆ ਉਦਮ ਸਿੰਘ ਫਰਜ ਨਿਭਾਇਆ ਸੀ ।
ਜੋਰਾਵਰ ਸਿੰਘ ਸਿਰ ਝੁਕਦਾ ਜਿਨਾ ਕੌਮ ਲਈ ਜੀਵਨ ਲਾਇਆ ਸੀ ,
ਸੇਵਾ ਤੇ ਸਿਮਰਨ ਕਰਕੇ ਰਾਹ ਕੁਰਬਾਨੀ ਦਾ ਦਿਖਾਇਆ ਸੀ ।
ਜੋਰਾਵਰ ਸਿੰਘ ਤਰਸਿੱਕਾ ।