ਪਹਿਲੀ ਫਤਹਿ ਦਾ ਪ੍ਰਗਟ ਹੋਈ
ਜਦੋਂ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੋ ਗਿਆ ਤਾਂ ਕਿਰਪਾ ਨਾਲ ਨਿਤਾਰੇ ਪੰਜਾਂ ਚੋਂ ਇਕ ਸਿੱਖ ਨੂੰ ਕੋਲ ਬੁਲਾਇਆ। ਉਸ ਦੇ ਨੈਣਾਂ ਚ ਅੰਮ੍ਰਿਤ ਦੇ ਛਿੱਟੇ ਮਾਰੇ ਤੇ ਨਾਲ ਪਹਿਲੀ ਵਾਰ ਦਮਸ਼ੇਸ਼ ਪਿਤਾ ਦੇ ਮੁਖ ਚੋਂ ਇਲਾਹੀ ਬੋਲ ਉਚਾਰਨ ਹੋਈ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤਿਹ
ਅੱਗੋਂ ਸਿੱਖ ਵੀ ਬੋਲਿਆ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਇਸ ਤਰ੍ਹਾਂ ਪੰਜ ਨੇਤਰਾਂ ਚ ਪੰਜ ਕੇਸਾਂ ਚ ਦਸਮ ਦਵਾਰ ਦੇ ਪਾਸ ਪੰਜ ਝੂਲੇ ਮੁੱਖ ਚ ਪਾਏ ਪੰਜਾਂ ਨੂੰ ਅੰਮ੍ਰਿਤ ਛਕਾਇਆ
1756 ਸੰਮਤ 1 ਵਸਾਖ 1699 ਈ: ਨੂੰ ਕੇਸਗੜ ਸਾਹਿਬ ਅਨੰਦਪੁਰ ਸਾਹਿਬ ਚ ਪਹਿਲੀ ਵਾਰ ਫਤਿਹ ਪ੍ਰਗਟ ਹੋਈ ਅੰਮ੍ਰਿਤ ਦੇ ਦਾਤੇ ਸਤਿਗੁਰੂ ਜੀ ਨੇ 75 ਵਾਰ ਫ਼ਤਹਿ ਉਚਾਰਨ ਕੀਤੀ
ਪੰਜ ਪਿਆਰਿਆਂ ਨੇ 15-15 ਵਾਰ ਅੱਗੋਂ ਜਵਾਬ ਦਿੱਤਾ ਇਸ ਤਰ੍ਹਾਂ ਖਾਲਸਾ ਪੰਥ ਦੀ ਸਾਜਨਾ ਹੋਈ
ਜਦੋ ਕਲਗੀਧਰ ਪਿਤਾ ਨੇ ਖੁਦ ਮੰਗ ਕੇ ਅੰਮ੍ਰਿਤ ਦੀ ਦਾਤ ਲਈ ਫਿਰ 15 ਵਾਰ ਫਤਹਿ ਬੁਲਾਈ 75+15 =90 ਵਾਰ ਫਤਹਿ ਬੋਲਾਈ
ਮੇਜਰ ਸਿੰਘ
ਗੁਰੂ ਕਿਰਪਾ ਕਰੇ