ਗੁਰੂ ਗੋਬਿੰਦ ਸਿੰਘ ਜੀ ਦੇ ਅੰਤਮ ਸਮੇ ਦੇ ਵਰਤਾਰੇ ,
ਜਦ ਸਿੰਘਾ ਨੂੰ ਦੇਣ ਲਗੇ ਗੁਰੂ ਜੀ ਦਰਸ਼ਨ ਦੀਦਾਰੇ ।
ਹੱਥ ਜੋੜ ਕੇ ਖੜ ਗਏ ਦਇਆ ਸਿੰਘ ਪਿਆਰੇ ,
ਗੁਰੂ ਜੀ ਸਿੰਘ ਛੱਡ ਕੇ ਚਲੇ ਜੇ ਕਿਸ ਦੇ ਸਹਾਰੇ।
ਗੁਰੂ ਜੀ ਤੁਸੀ ਹੋ ਸਾਨੂੰ ਜਾਨ ਤੋ ਵੱਧ ਪਿਆਰੇ ,
ਅਸੀ ਜਿਉਦੇ ਹਾ ਤੁਹਾਡੇ ਹਰ ਰੋਜ ਕਰ ਕੇ ਦੀਦਾਰੇ ।
ਗੁਰੂ ਜੀ ਬੋਲਦੇ ਸੁਣੋ ਦਇਆ ਸਿੰਘ ਜੀ ਪਿਆਰੇ ,
ਸਾਰੇ ਸਿੰਘ ਹਨ ਮੈਨੂੰ ਆਪਣੀ ਜਾਨ ਤੋ ਵੱਧ ਪਿਆਰੇ ,
ਇਹਨਾ ਸਿੰਘਾ ਉਤੋ ਵਾਰਤੇ ਪੁੱਤ ਮੈ ਆਪਣੇ ਚਾਰੇ ।
ਮੇਰੇ ਜਾਣ ਦੇ ਮਗਰੋ ਕਰਿਉ ਗੁਰੂ ਗ੍ਰੰਥ ਦੇ ਦੀਦਾਰੇ ,
ਉਹ ਹੋਣ ਗੇ ਗੁਰੂ ਜਗਤ ਦੇ ਸੱਭ ਨੂੰ ਤਾਰਨਹਾਰੇ ।
ਜੋ ਬਾਣੀ ਪੜਨਗੇ ਸਰਧਾ ਨਾਲ ਉਹ ਮੇਰੇ ਪੁੱਤ ਪਿਆਰੇ ,
ਗੁਰੂ ਗਰੰਥ ਸਾਹਿਬ ਵਿੱਚੋ ਹੋਣ ਗੇ ਸਾਡੇ ਦੀਦਾਰੇ ।
ਜੋ ਸਿੱਖ ਛੱਡ ਗੁਰੂ ਗ੍ਰੰਥ ਨੂੰ ਕਿਸੇ ਹੋਰ ਦੇ ਜਾਊ ਦਰਬਾਰੇ ,
ਵਿੱਚ ਨਰਕਾ ਦੇ ਸੜਨ ਗੇ ਉਹ ਪਾਪੀ ਹਤਿਆਰੇ ।
ਸਿੰਘ ਜੀ ਬਾਣੀ ਬਾਣਾ ਰੱਖਣਾ ਨਾਲ ਸ਼ਸਤਰ ਸਾਰੇ ,
ਖਾਲਸਾ ਰਹੂ ਚੜਦੀ ਕਲਾ ਵਿੱਚ ਭੋਗੂ ਰਾਜ ਦਰਬਾਰੇ ।
ਓਟ ਰਖਿਓ ਇਕ ਅਕਾਲ ਤੇ ਸਿੰਘ ਕਦੇ ਨਾ ਹਾਰੇ ,
ਇਕ ਦੂਜੇ ਨੂੰ ਮਿਲਿਉ ਲਾਅ ਕੇ ਜੈਕਾਰੇ ।
ਲੇਖਕ ਜੋਰਾਵਰ ਸਿੰਘ ਤਰਸਿੱਕਾ ।