ਮਸਕੀਨ ਜੀ ਕਹਿੰਦੇ ਜਦੋਂ ਮੇਰੇ ਅੰਦਰ ਈਰਖਾ ਆਈ,,,ਹੈ ਸਾਡੇ ਵਿਚੋਂ ਕੋਈ ਅਜੋਕਾ ਪਰਚਾਰਕ ਜੋ ਆਪਣੀ ਅੰਦਰ ਆਈ ਈਰਖਾ ਬਾਰੇ ਖੁਲ ਕੇ ਦੱਸ ਸਕੇ,,ਮਹਾਨ ਪਵਿੱਤਰ ਆਤਮਾ ਦੀ ਨਿਸਾਨੀ ਹੁੰਦੀ ਇਹ ਗੁਣ ਕਿ ਆਪਣੀ ਗਲਤੀ ਨੂੰ ਸਰੇ ਬਾਜਾਰ ਦੱਸਣਾ( ਧੂਲਕੋਟ) 🙏❤️👉👉👉👉👉👉👉👉👉ਸਵੇਰੇ ਉੱਠਣਾ ਇਕ ਮਰਿਆਦਾ ਹੈ,ਇਸ ਦੀ ਪਾਲਣਾ ਤੇ ਕਰਨੀ ਪਏਗੀ, ਪਰ ਉਹ ਪ੍ਰੀਪੂਰਨ ਪਰਮਾਤਮਾ ਅਦਲ (ਇਨਸਾਫ਼) ਤੇ ਕਰਦਾ ਹੈ,ਜੋ ਉੱਠ ਰਿਹਾ ਹੈ,ਉਹ ਤੇ ਵਾਂਝਾ ਨਹੀਂ ਰਹੇਗਾ,ਪਰ ਉਹ ਬਖ਼ਸ਼ਿੰਦ ਵੀ ਹੈ,ਜਿਸ ਉੱਤੇ ਉਹ ਗੇੈਬੀ ਮਿਹਰ ਕਰ ਦੇਂਦਾ ਹੈ,ਸੁੱਤੇ ਹੋਏ ਨੂੰ ਵੀ ਆਪ ਉਠਾਲ ਦੇਂਦਾ ਹੈ।ਕਿਸੇ ਮਰਿਆਦਾ ਦੇ ਵਿਚ ਉਹ ਬੱਝਿਆ ਹੋਇਆ ਨਹੀਂ।ਇਹਦੇ ਉੱਤੇ ਇਕ ਬਹੁਤ ਪ੍ਰੇਰਣਾਦਾਇਕ ਗਾਥਾ ਮੈਂ ਪੜ੍ਹੀ ਸੀ।
ਅੰਗੂਰਾਂ ਦਾ ਬਹੁਤ ਵੱਡਾ ਬਾਗ ਸੀ।ਉਸ ਬਾਗ ਦੇ ਮਾਲਕ ਨੂੰ ਅੰਗੂਰ ਤੋੜਨ ਲਈ ਬਹੁਤ ਮਜ਼ਦੂਰ ਚਾਹੀਦੇ ਸਨ। ਕਿਉਕਿ ਕੰਮ ਬਹੁਤ ਜ਼ਿਆਦਾ ਸੀ, ਅੰਗੂਰ ਬਹੁਤ ਪੱਕ ਕੇ ਖ਼ਰਾਬ ਨਾ ਹੋ ਜਾਣ,ਇਸ ਲਈ ਮਾਲਕ ਚਾਹੁੰਦਾ ਸੀ ਕਿ ਇਕ ਦੋ ਦਿਨਾਂ ਵਿਚ ਕੰਮ ਖਤਮ ਹੋ ਜਾਵੇ।ਉਹਨੇ ਆਪਣੇ ਕਰਿੰਦੇ ਭੇਜੇ ਮਜ਼ਦੂਰਾਂ ਦੀ ਤਲਾਸ਼ ਦੇ ਵਿਚ।ਕੁਝ ਮਜ਼ਦੂਰ ਤੇ ਸਵੇਰੇ-ਸਵੇਰੇ ਸੂਰਜ ਉਗਦਿਆਂ ਹੀ ਆ ਗਏ ਅੰਗੂਰ ਤੋੜਨ ਵਾਸਤੇ।ਉਸ ਜਮਾਨੇ ਦਾ ਨਿਯਮ ਕਿ ਸੂਰਜ ਨਿਕਲਿਅ ਹੈ,ਕੰਮ ਸ਼ੁਰੂ ਕਰੋ,ਸੂਰਜ ਡੁੱਬਿਆ ਹੈ,ਕੰਮ ਖਤਮ ਕਰੋ।ਕੰਮ ਸੇ ਕੰਮ ਬਾਰਾਂ ਘੰਟੇ ਹੋ ਜਾਂਦੇ ਸਨ,ਮਜ਼ਦੂਰੀ ਬਹੁਤ ਅੌਖੀ ਸੀ ਕਿਸੇ ਜ਼ਮਾਨੇ ਵਿਚ।ਲੇਕਿਨ ਕੁਝ ਹੋਰ ਮਜ਼ਦੂਰ ਕਰਿੰਦੇ ਲੱਭ ਕੇ ਲਿਆਂਦੇ,ਇਸੇ ਵਿਚ ਅੱਧਾ ਦਿਨ ਲੰਘ ਗਿਆ।
ਤੋ ਖ਼ੈਰ ਮਜ਼ਦੂਰ ਦਿਨਭਰ ਅੰਗੂਰ ਤੋੜਦੇ ਰਹੇ।ਢੇਰੀਆਂ ਲੱਗ ਗਈਆਂ।ਮਾਲਕ ਕਿਉਂਕਿ ਮੁਸਲਮਾਨ ਸੀ ਔਰ ਮੁਹੰਮਦ ਸਾਹਿਬ ਨੇ ਆਖਿਆ ਹੈ ਕਿ ਮਜ਼ਦੂਰ ਦਾ ਪਸੀਨਾ ਸੁੱਕੇ ਉਸ ਤੋਂ ਪਹਿਲਾਂ ਉਸ ਦੀ ਮਜ਼ਦੂਰੀ ਦੇ ਦੇ। ਤੋ ਮਾਲਕ ਨੇ ਮਜ਼ਦੂਰਾਂ ਨੂੰ ਕਤਾਰ ਵਿਚ ਖੜ੍ਹਾ ਕਰ ਦੋ ਦੋ ਦ੍ਰਮ ਮਜ਼ਦੂਰੀ ਦੇ ਦਿੱਤੀ।ਜਦ ਸਾਰਿਆਂ ਨੂੰ ਦੋ ਦੋ ਦ੍ਰਮ ਦਿੱਤੇ ਤਾਂ ਕੁਝ ਇਕ ਨੇ ਗ਼ਿਲਾ ਕਰ ਦਿੱਤਾ।
“ਮਾਲਕ ਇਹ ਤਾਂ ਬੇਇਨਸਾਫ਼ੀ ਏ।”
ਕਿਉਂ,ਮੈਂ ਘੱਟ ਦਿੱਤਾ ਹੈ? ਤੁਹਾਡੇ ਨਾਲ ਦੋ ਦ੍ਰਮ ਮਜ਼ਦੂਰੀ ਤਹਿ ਹੋਈ ਸੀ, ਦਿਨਭਰ ਦੀ।ਜੋ ਮੈਂ ਵਾਅਦਾ ਕੀਤਾ ਸੀ ਕੀ ਉਹ ਨਈਂ ਦਿੱਤਾ?”
“ਨਈਂ ਉਹ ਤੇ ਤੁਸੀਂ ਦਿੱਤਾ ਹੈ।”
“ਫਿਰ ਕਿਹੜੀ ਬੇਇਨਸਾਫ਼ੀ ਏ?”
ਇਹ ਜਿਹੜੇ ਬਾਅਦ ਵਿਚ ਆਏ ਨੇ,ਜਿੰਨ੍ਹਾਂ ਨੇ ਅੱਧਾ ਦਿਨ ਕੰਮ ਕੀਤਾ ਹੈ, ਇਹਨਾਂ ਨੂੰ ਵੀ ਦੋ ਦ੍ਰਮ,ਤੇ ਜਿਸ ਨੇ ਸਾਰਾ ਦਿਨ ਕੰਮ ਕੀਤਾ ਹੈ,ਇਹਨਾਂ ਨੂੰ ਵੀ ਦੋ ਦ੍ਰਮ।ਹਿਸਾਬ ਦੇ ਮੁਤਾਬਿਕ ਉਹਨਾਂ ਦੀ ਅੱਧੀ ਮਜ਼ਦੂਰੀ ਬਣਦੀ ਹੈ,ਇਕ ਦ੍ਰਮ।”
ਕਹਿੰਦਾ,”ਠੀਕ ਏ,ਤੁਹਾਨੂੰ ਤੁਹਾਡਾ ਹੱਕ ਮਿਲ ਗਿਆ ਹੈ ਕਿ ਨਈਂ?”
ਹਾਂ ਮਿਲ ਗਿਆ ਹੈ।”
“ਇਹਨਾਂ ਨੂੰ ਵੀ ਮੈਂ ਦੋ ਦੇ ਦਿੱਤੇ ਨੇ,ਮੇਰੀ ਮਰਜ਼ੀ,ਮੈਂ ਚਾਹੁੰਨਾ,ਇਹ ਵੀ ਦੋ ਲੈ ਜਾਣ।ਭਾਵੇਂ ਨਿਯਮ ਪੂਰਵਕ ਇਹਨਾਂ ਦਾ ਇਕ ਦ੍ਰਮ ਬਣਦੈ,ਅੱਧਾ ਦਿਨ ਕੰਮ ਕੀਤਾ ਹੈ,ਪਰ ਮੈਂ ਦੋ ਦੇਨਾ,ਮੇਰੀ ਖ਼ੁਸ਼ੀ,ਮੇਰੀ ਮਰਜ਼ੀ।”
ਉਹ ਜੋ ਅੰਮ੍ਰਿਤ ਵੇਲੇ ਰੋਜ਼ ਜਾਗਿਆ ਹੈ,ਕਈ ਦਿਨ ਦਾ ਜਾਗਿਆ ਹੈ,ਇਹਦਾ ਜਾਗਣਾ ਵਾਂਝਾ ਤੇ ਨਈਂ ਰਹੇਗਾ,ਪਰ ਉਹਦੇ ਅੰਦਰ ਇਹ ਈਰਖਾ ਪੈਦਾ ਹੋ ਜਾਏ ਕਿ ਹੱਦ ਹੋ ਗਈ,ਇਹ ਕਦੀ ਜਾਗਿਆ ਹੀ ਨਈ ਅੰਮ੍ਰਿਤ ਵੇਲੇ,ਇਹਦੇ ਕੋਲ ਅੈਨਾ ਸਰੂਰ,ਅੈਨੀ ਮਸਤੀ।
ਮੈਂ ਆਪਣੀ ਜ਼ਿੰਦਗੀ ਵਿਚ ਪੰਜ ਸੱਤ ਵਿਦਿਆਰਥੀ ਦੇਖੇ,ਜੋ ਮੇਰੇ ਕੋਲੋਂ ਅਰਥ-ਬੋਧ ਪੜ੍ਹਦੇ ਸਨ।ਉਨ੍ਹਾਂ ਨੂੰ ਮੈਂ ਜਦ ਰੱਬੀ ਰੰਗਣ ਦੇ ਵਿਚ ਦੇਖਿਆ, ਮੇਰੇ ਮਨ ਦੇ ਵਿਚ ਈਰਖਾ ਪੈਦਾ ਹੋ ਗਈ।ਉਸ ਦਿਨ ਮੈਂਨੂੰ ਇਹ ਅਨੁਭਵ ਹੋਇਆ ਕਿ ਸਿਰਫ਼ ਸੰਸਾਰੀ ਈਰਖਾ ਨਈਂ,ਧਾਰਮਿਕ ਈਰਖਾ ਵੀ ਹੁੰਦੀ ਏ। ਮੈਂ ਕਿਹਾ ਹੱਦ ਹੋ ਗਈ!ਪੜ੍ਹਦੇ ਮੇਰੇ ਕੋਲ ਸਨ,ਸਿਖਾਇਆ ਮੈਂ,ਸਿਰ ਖਪਾਈ ਮੈਂ ਕਰਦਾ ਰਿਹਾ,ਇਹ ਰੱਬੀ ਰੱਸ ਦੇ ਵਿਚ ਲੀਨ ਹੋ ਗਏ,ਪਰਮ ਆਨੰਦ ਮਾਨ ਗਏ ਨੇ।ਮੇਰੇ ਅੰਦਰ ਈਰਖਾ ਵੀ ਜਾਗੀ,ਗ਼ਿਲਾ ਵੀ ਜਾਗਿਆ,ਪਰ ਇਸ ਕਹਾਣੀ ਨੇ ਮੇਰੇ ਮਨ ਨੂੰ ਸ਼ਾਂਤ ਕੀਤਾ।ਨਈਂ,ਉਹਦੀ ਬੇਪਰਵਾਹੀ,ਉਹਦੀ ਬਖ਼ਸ਼ਿਸ਼ :-
‘ਪਹਿਲੈ ਪਹਰੈ ਫੁਲੜਾ ਫਲੁ ਭੀ ਪਛਾ ਰਾਤਿ ॥
ਜੋ ਜਾਗੰਨਿ੍ ਲਹੰਨਿ ਸੇ ਸਾਈ ਕੰਨੋ ਦਾਤਿ ॥੧੧੨॥’
{ਅੰਗ 1384}
‘ਦਾਤੀ ਸਾਹਿਬ ਸੰਦੀਆ ਕਿਆ ਚਲੈ ਤਿਸੁ ਨਾਲਿ ॥
ਇਕਿ ਜਾਗੰਦੇ ਨਾ ਲਹਨਿ੍ ਇਕਨਾ੍ ਸੁਤਿਆ ਦੇਇ ਉਠਾਲਿ॥੧੧੩॥’
{ਅੰਗ ੧੩੮੪}
ਗਿਆਨੀ ਸੰਤ ਸਿੰਘ ਜੀ ਮਸਕੀਨ।


Related Posts

One thought on “ਈਰਖਾ

Leave a Reply

Your email address will not be published. Required fields are marked *