ਸਮਾਜ ਦੀ ਚੁਪ ਅਗਿਆਨੀ ਨੂੰ ਰਾਜ ਕਰਾ ਸਕਦੀ ਏ
ਕੁੜੀ ਦੀ ਚੁਪ ਪਾਪੀ ਨੂੰ ਬਚਾ ਸਕਦੀ ਏ
ਦੇਸ਼ਵਾਸੀਆਂ ਦੀ ਚੁਪ ਜ਼ੁਲਮ ਵੱਧਵਾ ..
ਰਾਜੇ ਦੀ ਚੁਪ ਜਨਤਾ ਦਾ ਘਾਣ ਕਰਵਾ ..
ਇਕ ਅਗਿਆਨੀ ਦੀ ਚੁਪ ਗਿਆਨੀ ਨੂੰ ਸੜਕ ਤੇ ਬਿਠਾ ..
ਚੁਪ ਚੁਪ ਦੀ ਖੇਡ ਚੋਂ ਡਰ ਜਨਮ ਲੈ ਭਰਮ ਤੇ ਭੱਟਕਾ ਗੁੰਮਰਾਹ ਕਰ ..
ਚੁਪ ਦੀ ਚੁਪ ਨੂੰ ਤੋੜ ਸਮਝ ਪੈਦਾ ਕਰਾ ਸਕਦੀ ਏ