ਸਮਝਦਾਰੀ
1. ਸਮਝਦਾਰੀ ਉਹ ਹੁੰਦੀ ਹੈ ਜਦੋਂ ਤੁਸੀਂ ਦੂਜਿਆਂ ਨੂੰ ਬਦਲਣ ਦੀ ਕੋਸ਼ਿਸ਼ ਕਰਨ ਦੀ ਬਜਾਏ ਆਪਣੇ ਆਪ ਨੂੰ ਬਦਲਣ ‘ਤੇ ਧਿਆਨ ਦਿੰਦੇ ਹੋ।
2. ਸਮਝਦਾਰੀ ਉਹ ਹੁੰਦੀ ਹੈ ਜਦੋਂ ਤੁਸੀਂ ਲੋਕਾਂ ਨੂੰ ਜਿਸ ਤਰਾਂ ਦੇ ਵੀ ਉਹ ਹੋਣ ਉਵੇਂ ਹੀ ਸਵੀਕਾਰਦੇ ਹੋ।
3. ਸਮਝਦਾਰੀ ਉਦੋਂ ਹੁੰਦੀ ਹੈ ਜਦੋਂ ਤੁਸੀਂ ਇਹ ਸਮਝਦੇ ਹੋ ਹਰ ਕੋਈ ਆਪਣੇ ਹਿਸਾਬ ਨਾਲ ਸਹੀ ਹੈ।
4. ਸਮਝਦਾਰੀ ਉਹ ਹੁੰਦੀ ਹੈ ਜਦੋਂ ਤੁਸੀਂ “ਚਲੋ ਕੋਈ ਨਾ “ ਸਿੱਖਦੇ ਹੋ।
5. ਸਮਝਦਾਰੀ ਉਦੋਂ ਹੁੰਦੀ ਹੈ ਜਦੋਂ ਤੁਸੀਂ ਰਿਸ਼ਤਿਆਂ ਤੋਂ “ਉਮੀਦਾਂ” ਨੂੰ ਛੱਡ ਕੇ ਦੂਸਰਿਆਂ ਲਈ ਵਾਜਬ ਸਭ ਕੁਝ ਕਰਨ ਨੂੰ ਤਿਆਰ ਰਹਿੰਦੇ ਹੋ।
6. ਸਮਝਦਾਰੀ ਉਹ ਹੁੰਦੀ ਹੈ ਜਦੋਂ ਤੁਸੀਂ ਸਮਝਦੇ ਹੋ ਕਿ ਤੁਸੀਂ ਜੋ ਵੀ ਕਰਦੇ ਹੋ, ਆਪਣੀ ਮਾਨਸਿਕ ਸ਼ਾਂਤੀ ਲਈ ਕਰਦੇ ਹੋ।
7. ਸਮਝਦਾਰੀ ਉਦੋਂ ਹੁੰਦੀ ਹੈ ਜਦੋਂ ਤੁਸੀਂ ਦੁਨੀਆਂ ਨੂੰ ਇਹ ਸਾਬਤ ਕਰਨਾ ਬੰਦ ਕਰਦੇ ਹੋ, ਕੇ ਤੁਸੀਂ ਕਿੰਨੇ ਬੁੱਧੀਮਾਨ ਹੋ।
8. ਸਮਝਦਾਰੀ ਉਦੋਂ ਹੁੰਦੀ ਹੈ ਜਦੋਂ ਤੁਸੀਂ ਦੂਜਿਆਂ ਤੋਂ ਸਲਾਹ ਲੈ ਕੇ ਉਹਨਾਂ ਦੀ ਮਹੱਤਤਾ ਦਾ ਅਹਿਸਾਸ ਕਰਾਉਂਦੇ ਕਰਦੇ ਹੋ।
9. ਸਮਝਦਾਰੀ ਉਦੋਂ ਹੁੰਦੀ ਹੈ ਜਦੋਂ ਤੁਸੀਂ ਦੂਜਿਆਂ ਨਾਲ ਅਪਣੀ ਤੁਲਨਾ ਕਰਨਾ ਬੰਦ ਕਰਦੇ ਹੋ।
10. ਸਮਝਦਾਰੀ ਉਦੋਂ ਹੁੰਦੀ ਹੈ ਜਦੋਂ ਤੁਸੀਂ ਆਪਣੇ ਆਪ ਵਿੱਚ ਸ਼ਾਂਤ ਰਹਿੰਦੇ ਹੋ।
11. ਸਮਝਦਾਰੀ ਉਹ ਹੁੰਦੀ ਹੈ ਜਦੋਂ ਤੁਸੀਂ “ਜ਼ਰੂਰਤ” ਅਤੇ “ਖਾਹਿਸ਼” ਦੇ ਵਿਚਕਾਰ ਅੰਤਰ ਕਰਨ ਦੇ ਯੋਗ ਹੋ ਅਤੇ ਆਪਣੀ ਇੱਛਾ ਤੇ ਕਾਬੂ ਪਾਉਣ ਦੇ ਯੋਗ ਹੋ।
ਅਤੇ ਆਖਰੀ ਪਰ ਸਭ ਤੋਂ ਵੱਧ ਅਰਥਪੂਰਨ !!!!
12. ਤੁਸੀਂ ਉਦੋਂ ਸਮਝਦਾਰ ਬਣਦੇ ਹੋ ਜਦੋਂ ਤੁਸੀਂ ਪਦਾਰਥਕ ਚੀਜ਼ਾਂ ਨਾਲ “ਖੁਸ਼ੀ” ਜੋੜਨਾ ਬੰਦ ਕਰਦੇ ਹੋ.