ਸਫਰ ਜਨਮ ਤੋਂ ਮੌਤ ਤੱਕ ਦਾ!
ਪਿੱਛਲੇ ਸਾਲ ਕਿਸੇ ਰਿਸ਼ਤੇਦਾਰ ਦੇ ਸਸਕਾਰ ਉੱਪਰ ਜਾ ਕੇ ਆਇਆ,ਓਥੇ ਸਮਸਾਨ ਘਾਟ ਵਿੱਚ ਕੁੱਝ ਲਿਖਿਆ ਹੋਇਆ ਪੜ੍ਹਿਆ ਜੋ ਦਿਲ ਨੂੰ ਹਲੂਣ ਗਿਆ।ਸਮੇਤ ਤਸਵੀਰ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ।
ਇੱਕ ਪਵਿੱਤਰ ਰਿਸ਼ਤੇ (ਮਾਂ) ਦੀ ਕੁੱਖੋਂ ਜਨਮ ਲੈ ਕੇ ਮੈਂ ਅਣਜਾਣ ਸਫਰ ਉੱਪਰ ਨਿਕਲਿਆ।ਜਾਣੇ ਅਣਜਾਣੇ ਮੇਰੇ ਤੋਂ ਪਤਾ ਨਹੀ ਕਿੰਨੇ ਕੁ ਪੁੰਨ ਅਤੇ ਪਾਪ ਹੋਏ।ਇਸ ਸਫਰ ਦੌਰਾਨ ਮੈਂ ਹਰ ਜਗ੍ਹਾ ਮੇਰੀ ਮੇਰੀ ਕਰਦਾ ਅਖੀਰ ਅਪਣੀ ਅਸਲੀ ਮੰਜ਼ਿਲ ਉੱਤੇ ਇਥੇ ਇਸ ਜਗ੍ਹਾ ਪਹੁੰਚ ਗਿਆ ਹਾਂ,ਇਥੇ ਆ ਕੇ ਪਤਾ ਲੱਗਿਆ ਕਿ ਸਫਰ ਤਾਂ ਮੈਂ ਜਨਮ ਤੋਂ ਮੌਤ ਤੱਕ ਦਾ ਹੀ ਕਰ ਰਿਹਾ ਸੀ, ਜੋ ਅੱਜ ਪੂਰਾ ਹੋ ਗਿਆ।
ਤੁਹਾਡਾ ਸਾਰੇ ਸੱਜਣਾਂ ਦਾ ਮੇਰੇ ਇਸ ਸਫਰ ਵਿੱਚ ਇਥੇ ਤੱਕ ਸਾਥ ਦੇਣ ਲਈ ਬਹੁਤ ਬਹੁਤ ਧੰਨਵਾਦ।ਇਸ ਤੋਂ ਅੱਗੇ ਦਾ ਸਫਰ ਮੈਂ ਖੁਦ ਤੈਅ ਕਰਾਂਗਾ✍️
ਭੂਪਿੰਦਰ ਸਿੰਘ ਸੇਖੋਂ