ਤਿੰਨ ਸੌ ਅਠੱਤਰ ਦਿਨਾਂ ਦਾ ਸੰਘਰਸ਼ ਲੜਿਆ ਏ,
ਕਿੰਨੇ ਹੀ ਸਾਥੀਆਂ ਨੂੰ ਕਬਰਾਂ ਚ ਧਰਿਆ ਏ।
ਬੱਚੇ ਬਜੁਰਗਾਂ ਸਭ ਨੇ ਯੋਗਦਾਨ ਪਾਇਆ ਏ,
ਇੱਕ ਵਾਰ ਫਿਰ ਸਰਕਾਰਾਂ ਨੂੰ ਝੁਕਾਇਆ ਏ।
ਸਾਡਾ ਅੱਜ ਵੀ ਖੂਨ ਜੁਲਮ ਵੇਖ ਕੇ ਖੌਲਦਾ ਏ,
ਕੋਈ ਲਾਲਚ ਵੇਖ ਕੇ ਇਮਾਨ ਨਾ ਡੋਲਦਾ ਏ।
ਜਿਹੜੇ ਕਹਿੰਦੇ ਸੀ ਪੰਜਾਬ ਸਾਰਾ ਨਸ਼ੇ ਤੇ ਲਾਇਆ ਏ,
ਅਸੀਂ ਉਹੀ ਸੂਰਮੇ ਹਾਂ ਸਾਬਤ ਕਰ ਦਿਖਾਇਆ ਏ।
‘ਮਾਨ’ ਅੱਜ ਵੀ ਮਾਣ ਕਰੇ ਪੰਜਾਬੀ ਹੋਣ ਤੇ,
ਜੋ ਮਰਨੇ ਨੂੰ ਤਿਆਰ ਰਹਿੰਦੇ ਆਪਣੇ ਹੱਕ ਖੋਹਣ ਤੇ।