ਹੱਸ ਸ਼ਹੀਦੀ ਪਾ ਗਿਆ ਜਦ ਲਾਲ ਛੁਟੇਰਾ ,
ਅੱਖਾਂ ਸਾਹਵੇਂ ਹੋ ਗਿਆ ਉਹ ਬੇਰਾ ਬੇਰਾ,
ਉਂਗਲੀ ਲਾ ਕੇ ਲੈ ਗਿਆ ਉਹਨੂੰ ਵੀਰ ਵਡੇਰਾ,
ਹੱਥ ਬੰਨ ਬੋਲੇ ਸਤਿਗੁਰੂ ਵਾਹ ਭਾਣਾ ਤੇਰਾ,
‘ ਤੇਰਾ ਤੁਝ ਕਉ ਸਉਪਤੈ ਕਿਆ ਲਾਗੈ ਮੇਰਾ,
ਹੁਕਮ ਰਜ਼ਾਈ ਚੱਲਣਾ ਜੋ ਕਰੇਂ ਚੰਗੇਰਾ,
ਵਾਹੁ ਵਾਹੁ ਗੋਬਿੰਦ ਸਿੰਘ ਧੰਨ ਤੇਰਾ ਜੇਰਾ ,
ਪੰਥ ਵਸੇ ਮੈਂ ਉੱਜੜਾਂ ਮਨ ਚਾਉ ਘਨੇਰਾ ” l