ਮੀਰੀ-ਪੀਰੀ ਦੀਆਂ ਤਲਵਾਰਾਂ
ਮੀਰੀ-ਪੀਰੀ ਦੀਆਂ ਤਲਵਾਰਾਂ ਸਤਿਗੁਰ ਪਾ ਲਈਆਂ
ਧਾਰਾਂ ਸ਼ਾਂਤ ਤੇ ਬੀਰ ਰਸ ਦੀਆਂ ਦਿਲੀਂ ਵਸਾ ਲਈਆਂ
ਤੱਤੀ ਤਵੀ ਦਾ ਸੇਕ ਫੈਲਿਆ ਚਾਰ ਚੁਫੇਰੇ ਸੀ
ਜਬਰ-ਜ਼ੁਲਮ ਨੇ ਸੱਚ-ਧਰਮ ਨੂੰ ਪਾ ਲਏ ਘੇਰੇ ਸੀ
ਮਜ਼ਲੂਮਾਂ ਦੀਆਂ ਸਾਰਾਂ ਕਿਸੇ ਨੇ ਆ ਕੇ ਨਾ ਲਈਆਂ
ਸ਼ਾਂਤ ਰਸ ਵਿੱਚ ਲਾਲੀ ਗੂੜ੍ਹੀ ਪਾਈ ਸ਼ਹੀਦੀ ਨੇ
ਬੀਰ ਰਸ ਦੀ ਮੋਹੜੀ ਆ ਫਿਰ ਲਾਈ ਸ਼ਹੀਦੀ ਨੇ
ਬਿਧੀ ਚੰਦ ਹੋਰਾਂ ਦੀਆਂ ਬਾਹਾਂ ਫਰਕਣ ਲਾ ਲਈਆਂ
ਸ਼ਾਂਤ ਰਸ ਹੈ ਬਲ ਬਖ਼ਸ਼ਦਾ ਰੂਹਾਂ ਖਰੀਆਂ ਨੂੰ
ਬੀਰ ਰਸ ਡੋਲ੍ਹ ਹੈ ਦਿੰਦਾ ਜ਼ਹਿਰਾਂ ਭਰੀਆਂ ਨੂੰ
ਡੌਲ਼ਿਆਂ ਦੀ ਤਾਕਤ ਨੇ ਹੱਥ ਸ਼ਮਸ਼ੀਰਾਂ ਚਾ ਲਈਆਂ
ਗਵਾਲੀਅਰੋਂ ਕਰੀ ਤਿਆਰੀ ਸਤਿਗੁਰ ਆਵਣ ਦੀ
ਆਸ ਕੈਦੀ ਰਾਜਿਆਂ ਦੀ ਟੁੱਟੀ ਮੁਕਤੀ ਪਾਵਣ ਦੀ
ਜਿੱਦਾਂ ਕਿਸੇ ਪਤੰਗਾਂ ਅੱਧ ਅਸਮਾਨੋਂ ਲਾਹ ਲਈਆਂ
‘ਸਤਿਗੁਰਾਂ ਦਾ ਚੋਲਾ ਫੜਕੇ ਜੋ ਬਾਹਰ ਲੰਘ ਜਾਵੇਗਾ’
ਜਹਾਂਗੀਰ ਆਖਿਆ ‘ਉਹੀਓ ਕੈਦੋਂ ਛੱਡਿਆ ਜਾਵੇਗਾ’
ਸਤਿਗੁਰਾਂ ਚੋਲੇ ਤਾਈਂ ਬਵੰਜਾ ਤਣੀਆਂ ਲਾ ਲਈਆਂ
ਭੁੱਲ ਚੁੱਕ ਮੁਆਫ ਕਰਨੀ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏
ਵਾਹਿਗਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🌺
ਬੋਹਤ ਖੂਬ