ਲੋਕਾਂ ਦੀਆਂ ਪੱਗਾ ਤੇ ਖਾਲਸੇ ਦਾ ਦਸਤਾਰਾ ਏ ।
ਲੋਕਾਂ ਦੀਆਂ ਦਾੜੀਆਂ ਤੇ ਖਾਲਸੇ ਦਾ ਦਾਹੜਾ ਏ ।
ਲੋਕਾਂ ਦੀ ਦਾਲ ਹੈ ਤੇ ਖਾਲਸੇ ਦਾ ਦਾਲਾ ਏ ।
ਲੋਕਾਂ ਦੀ ਸਬਜੀ ਤੇ ਖਾਲਸੇ ਦਾ ਭਾਜਾ ਏ ।
ਲੋਕਾਂ ਦੀਆਂ ਰੋਟੀਆਂ ਤੇ ਖਾਲਸੇ ਦਾ ਪ੍ਰਸਾਦਾ ਏ ।
ਲੋਕਾਂ ਦੇ ਪਤੀਲੇ ਤੇ ਖਾਲਸੇ ਦਾ ਦੇਗਾ ਏ ।
ਲੋਕਾਂ ਦੀਆਂ ਤਲਵਾਰਾਂ ਤੇ ਖਾਲਸੇ ਦਾ ਤੇਗਾ ਏ ।
ਲੋਕਾਂ ਲਈ ਦਿਨ ਤੇ ਖਾਲਸੇ ਦਾ ਪ੍ਰਕਾਸ਼ਾ ਏ।
ਲੋਕਾਂ ਲਈ ਬੇਨਤੀ ਤੇ ਖਾਲਸੇ ਦਾ ਅਰਦਾਸਾ ਏ ।
ਲੋਕਾਂ ਲਈ ਪਾਗਲ ਤੇ ਖਾਲਸੇ ਦਾ ਮਸਤਾਨਾ ਏ ।
ਲੋਕਾ ਲਈ ਨਹੌਣਾ ਤੇ ਖਾਲਸੇ ਦਾ ਇਸ਼ਨਾਨਾ ਏ ।
ਅੰਮ੍ਰਿਤਸਰ ਸਾਹਿਬ ਜਿਲੇ ਵਿੱਚ ਪਿੰਡ ਤਰਸਿੱਕਾ ਏ ।
ਦੁਨੀਆਂ ਵਿੱਚ ਖਾਲਸੇ ਦਾ ਚਲਦਾ ਪਿਆ ਸਿੱਕਾ ਏ ।
ਲੋਕਾਂ ਦੀਆਂ ਬੋਲੀਆਂ ਤੇ ਖਾਲਸੇ ਦਾ ਬੋਲਾ ਏ ।
ਲੋਕਾਂ ਦੀਆਂ ਹੋਲੀਆਂ ਤੇ ਖਾਲਸੇ ਦਾ ਹੋਲਾ ਏ ।
ਗੜਗੱਜ ਬੋਲੇ ( ਖਾਲਸਈ ਬੋਲੇ )
(੧)ਉਗਰਾਹੀ- ਭਿੱਖਯਾ,ਗਜਾ ਕਰਨਾ
(੨)ਉਜਾਗਰ ਦੀਵਾ, ਚਿਰਾਗ
(੩) ਉਜੀਗਰੀ- ਲਾਲਟੈਂਣ
(੪)ਅਸਵਾਰਾ -ਸ੍ਰੀ 1ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ2ਕੂਚ,ਪ੍ਰਸਥਾਨ
(੫)ਅਸਵਾਰਾ ਕਰਨਾ-1.ਚੜ੍ਹਾਈ ਕਰਨੀ,ਕੂਚ ਕਰਨਾ,2ਪ੍ਰਲੋਕ ਗਮਨ
(੬)ਅਕਲ ਦਾਨ-ਛੋਟਾ,ਡੰਡਾ
(੭)ਆਕਾਸ਼ਪੂਰੀ-ਬੱਕਰੀ
(੮)ਅਕਾਸ਼ੀ ਦੀਵਾ-ਸੂਰਜ ਅਤੇ ਚੰਦਰਮਾ
(੯)ਅਕਾਸ਼ੀ ਫੌਜ-ਸ਼ਹੀਦੀ ਫੌਜ,ਅਜਗੈਬੀ ਸੈਨਾ
(੧੦)ਅਕਾਲ ਬਾਗਾਂ-‘ਸਤਿ ਸ੍ਰੀ ਅਕਾਲ’ ਦਾ ਜੈਕਾਰਾ
(੧੧)ਅਕਾਲੀ-1.ਅਕਾਲ ਦਾ ਉਪਾਸਕ 2.ਨੀਲਾ ਬਾਣਾ ਧਾਰੀ ਸਿੰਘ,ਨਿਹੰਗ ਸਿੰਘ
(੧੨)ਅਖੰਡ ਪਾਠ-ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਉਹ ਪਾਠ ਜੋ ਲਗਾਤਾਰ ਹੁੰਦਾ ਰਹੇ,ਜਦ ਤੀਕ ਭੋਗ ਨਾ ਪਵੇ ਤਦ ਤੀਕ ਰੁਮਾਲ ਨਾ ਪਾਇਆ ਜਾਵੇ|ਇਹ ਪਾਠ ਅੜਤਾਲੀ ਘੰਟੇ ਜਾਂ ਵੱਧ ਸਮੇਂਅੰਦਰ ਹੋਇਆ ਕਰਦਾ ਹੈ
(੧੩)ਅਤੀ ਅਖੰਡ ਪਾਠੀ-ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਉਹ ਪਾਠ, ਜਿਸ ਨੂੰ ਇਕੱਲਾ ਪਾਠੀ ਇੱਕੇ ਆਸਣ ਬੈਠ ਕੇ ਨਿਰੰਤਰ ਕਰਦਾ ਹੋਇਆ ਅੱਠ ਅਥਵਾ ਨੂੌ ਪਹਿਰ ਅੰਦਰ ਸਮਾਪਤ ਕਰੇ|
(੧੪)ਅੰਥੱਕ-ਮਰੀਅਲ ਟੱਟੂ,ਜੋ ਘੋੜਾ ਹਾਰਿਆ ਹੋਇਆ ਹੋਵੇ
(੧੫)ਅਥੱਕ ਸਵਾਰੀ- ਜੁੱਤੀ, ਜੋੜਾ
(੧੬)ਅਨਹਤ ਸ਼ਬਦ-ਘੁਰਾੜੇ ਮਾਰਨੇ
(੧੭)ਅਫਲਾਤੂਨ-ਰਜਾਈ,ਲੇਫ
(੧੮)ਅਫਲਾਤੂਣੀ-ਤੁਲਾਈ
(੧੯)ਅਰਦਾਸਾ-ਪ੍ਰਾਰਥਨਾ, ਬਿਨਓੁ
(੨੦)ਅਰਦਾਸਾ ਸੋਧਣਾ- ਕਿਸੇ ਕੰਮ ਦੇ ਆਰੰਭ ਜਾਂ ਸਮਾਪਤੀ ਤੇ ਕਰਤਾਰ ਅੱਗੇ ਬੇਨਤੀ ਪ੍ਰਾਰਥਨਾ ਕਰਨੀ
(੨੧)ਅਰਦਾਸੀਆ – ਅਰਦਾਸ ਕਰਨ ਵਾਲਾ ਸਿੰਘ
(੨੨)ਅਰਾਕਣ,ਅਰਾਕੀ-1.ਘੋੜੀ ਘੋੜਾ 2.ਟੈਰ,ਟੈਰਾ
(੨੩)ਅੜੰਗ ਬੜੰਗ ਹੋਣਾ-ਲੇਟਣਾ,ਸੌਂ ਜਾਣਾ
(੨੪)ਆਹੂ ਲਾਹੁਣੇ- ਕਤਲੇਆਮ ਕਰਨੀ,ਵੱਢ-ਟੁੱਕ
(੨੫)ਆਕੜ ਭੰਨ- ਰੋਗ,ਬਿਮਾਰੀ,ਬੁਖਾਰ
(੨੬)ਆਕੀ ਹੋਣਾ- ਹਵਾਲਾਤ ਵਿੱਚ ਪੈਣਾਂ, ਜੇਲ੍ਹ ਵਿੱਚ ਹੋਣਾ
(੨੭)ਆਨੰਦ -1.ਪੂਰਨ ਤ੍ਰਿਪਤ,2.ਸਿੱਖ ਧਰਮ ਦੀ ਮਰਿਆਦਾ ਅਨੁਸਾਰ ਵਿਆਹ ਕਰਨਾ
(੨੮)ਔਰਾਪਤ-ਝੋਟਾ,ਇਸ ਦਾ ਨਾਂ ਮਹਿਖਾਸੁਰ ਵੀ ਹੈ
(੨੯)ਅੰਗ ਸੰਗ-1. ਸਹਾਇਕ ,ਸਾਥੀ 2.ਕਰਤਾਰ,ਵਾਹਿਗੁਰੂ
(੩੦)ਅੰਗੀਠਾ-ਚਿਤਾ,ਚਿਖਾ
(੩੧)ਅੰਜਨੀ-ਰਾਤ,ਕਾਲੀ ਦੇਵੀ
(੩੨)ਅਨਮਤੀਆਂ- ਸਿੰਘ ਧਰਮ ਤੋਂ ਭਿੰਨ ਹੋਰ ਧਰਮ ਧਾਰਨ ਵਾਲਾ
(੩੩)ਅੰਨਾ-ਮੂਰਤੀ ਪੂਜਕ ਹਿੰਦੂ, ਜਿਸ ਨੂੰ ਦੇਸ਼ ਦਾ ਤਿਆਰ ਨਹੀਂ
(੩੪)ਅੰਮ੍ਰਿਤ ਵੇਲਾ- ਪ੍ਰਾਂਤਹਕਾਲ,ਤੜਕਾ
(੩੫ਅੰਮ੍ਰਿਤੀ -ਸਲੂਣੀ ,ਕੜ੍ਹੀ
(੩੬)ਅੰਮਰਤੀਆ-ਜਿਸ ਨੇ ਖੰਡੇ ਦਾ ਅੰਮ੍ਰਿਤ ਛੱਕਿਆ ਹੈ
(੩੭)ਇੱਕਟੰਗੀ ਬਟੇਰਾ-ਬੈਂਗਣ,ਬਤਾਉ
(੩੮)ਇੰਦਰ-ਮੇਘ, ਬੱਦਲ
(੩੯)ਇੰਦਰ ਜਲ-ਵਰਖਾ ਦਾ ਪਾਣੀ
(੪੦)ਇੰਦਰਾਣੀ- ਹਵਾ,ਪੌਣ,ਵਾਯੂ
(੪੧)ਇਲਾਚੀ-1.ਫੁਲਾਹੀ,2.ਫੁਲਾਹੀ ਦੀ ਦਾਤਣ
(੪੨)ਸ਼ਹੀਦ-ਧਰਮ ਲਈ ਪ੍ਰਾਣ ਵਾਰਨ ਵਾਲਾ ਯੋਧਾ
(੪੩)ਸ਼ਹੀਦ ਗੰਜ- ਸ਼ਹੀਦਾਂ ਦੇ ਅੰਤਿਮ ਸੰਸਕਾਰ ਦਾ ਅਸਥਾਨ
(੪੪)ਸ਼ਹੀਦੀ-1. ਸ਼ਹੀਦ ਦੀ ਪਦਵੀ 2.ਜੰਗ ਵਿੱਚ ਕੀਤੀ ਕੁਰਬਾਨੀ
(੪੫)ਸ਼ਹੀਦੀ ਸੋਧ-1.ਕੁਦਰਤੀ ਭੁੱਖ,ਅਕਾਲ ਦੇ ਹੁਕਮ ਅਨੁਸਾਰ ਹੋਈ ਪੀੜਾ 2.ਕੁਰਹਿਤੀਏ ਨੂੰ ਸ਼ਹੀਦਾਂ ਵੱਲੋਂ ਹੋਈ ਤਾੜਨਾ
(੪੬)ਸ਼ਹੀਦੀ ਦੇਗ- 1. ਭੰਗ ਦੀ ਮਿੱਠੀ ਦੇਗ 2.ਸ਼ਹੀਦਾਂ ਨਮਿੱਤ ਤਿਆਰ ਕੀਤਾ ਲੰਗਰ
(੪੭)ਸ਼ਹੀਦੀ ਪ੍ਰਸ਼ਾਦ-1.ਕੜਾਹ ਪ੍ਰਸ਼ਾਦ 2.ਪੰਜ ਸਿੰਘਾਂ ਲਈ ਭਾਵਨਾ ਨਾਲ ਤਿਆਰ ਕੀਤਾ ਭੋਜਨ
(੪੮)ਸ਼ਹੀਦੀ ਫੌਜ-1.ਸ਼ਹੀਦ ਸਿੰਘਾਂ ਦੀ ਸੈਨਾ2.ਅਕਾਲ ਦੀ ਗੁਪਤ ਫੌਜ
(੪੯)ਸ਼ਹੀਦੀ ਮਾਰ- ਸ਼ਹੀਦ ਸਿੰਘਾਂ ਵੱਲੋਂ ਹੋਈ ਤਾੜਨਾ2.ਕੁਕਰਮੀ ਨੂੰ ਸ਼ਹੀਦ ਸਿੰਘਾਂ ਤੋਂ ਪ੍ਰਾਪਤ ਹੋਇਆ ਦੁੱਖ
(੫੦)ਸੱਚਖੰਡ- 1.ਗੁਰਪੁਰੀ 2.ਖਾਲਸਾ ਦੀਵਾਨ 3.ਖਾਲਸੇ ਦਾ ਪੰਜਵਾਂ ਤਖਤ ਸ੍ਰੀ ਅਬਚਲ ਨਗਰ ਹਜ਼ੂਰ ਸਾਹਿਬ
(੫੧)ਸੱਚਖੰਡ ਵਾਸੀ-ਗੁਰਪੁਰੀ ਵਿੱਚ ਨਿਵਾਸ, ਪ੍ਰਲੋਕ ਗਮਨ
(੫੨)ਸੱਚਾ ਪਾਤਸ਼ਾਹ- ਸਤਗੁਰੂ
(੫੩)ਸਜਣਾ- ਤਿਆਰ ਹੋਣਾ,ਸਭਾ ਵਿੱਚ ਬੈਠਣਾ,ਸ਼ਸਤਰ ਬਸਤਰ ਪਹਿਨਨੇ
(੫੪)ਸੱਤ ਸ੍ਰੀ ਅਕਾਲ – ਸਿੰਘਾਂ ਦਾ ਜੈਕਾਰਾ, ਕੂਚ ਅਤੇ ਦੀਵਾਨ ਦੀ ਸਮਾਪਤੀ ਤੇ ਉਚਾਰਨ ਕੀਤਾ ਜੈਕਾਰਾ
(੫੫)ਸਦਾ ਗੁਲਾਬ- ਕਿੱਕਰ,ਬਬੂਲ
(੫੬)ਸਦਾ ਗੁਲਾਬ ਦਾ ਮੁੱਖ ਮਾਂਜਣਾ-ਕਿੱਕਰ ਦੀ ਦਾਤਣ ਕਰਨਾ
(੫੭)ਸਫਾ ਜੰਗ- ਟਕੂਆ,ਕੁਹਾੜੀ
(੫੮)ਸਬਜ਼ ਪੁਲਾਓ-ਸਾਗ
(੫੯)ਸਬਜ਼ ਮੰਦਰ-ਬਿ੍ਛ, ਬ੍ਰਿਛ ਹੇਠ ਨਿਵਾਸ
(੬੦)ਸ਼ਬਦ-ਗੁਰਬਾਣੀ ਦੀ ਪਦ,ਸ੍ਰੀ ਮੁੱਖ ਵਾਕ ਛੰਦ
(੬੧)ਸ਼ਬਦ ਕੀਰਤਨ- ਗੁਰਬਾਣੀ ਦਾ ਗਾਇਨ
(੬੨)ਸ਼ਬਦ ਭੇਟ- ਗੁਰਬਾਣੀ ਪੜ੍ਹਨ ਅਤੇ ਗਾਉਣ ਵਾਲੇ ਦੀ
(੬੩)ਸਮੁੰਦਰ- ਦੁੱਧ
(੬੪)ਸਮੁੰਦਰਾਂ ਧਾਰੀ- ਦੂਧਾ-ਧਾਰੀ,ਕੇਵਲ ਦੁੱਧ ਪੀਣ ਵਾਲਾ
(੬੫)ਸ਼ਰਦਾਈ-1.ਘੋਟੀ ਹੋਈ ਭੰਗ 2.ਛੱਪੜ ਦਾ ਪਾਣੀ
(੬੬)ਸਰਦੌਨਾ- ਠੰਢ,ਸੀਤ,ਪਾਲਾ
(੬੭)ਸਰਦੌਨਾਂ ਮੁੱਠੀਆਂ ਭਰਦਾ ਹੈ-ਪਾਲਾ ਲੱਗਦਾ ਹੈ, ਕਾਂਬਾ ਲੱਗਦਾ ਹੈ
(੬੮)ਸਰਵ ਰਸ-ਲੂਣ,ਨਮਕ,ਇਸ ਦਾ ਨਾਮ ਰਾਮ-ਰਸ ਭੀ ਹੈ
(੬੯)ਸਰਬ ਲੋਹ- 1. ਅਕਾਲ ਪੁਰਖ 2.ਲੋਹਾ, ਸ਼ਾਸਤਰ
(੭੦)ਸਰਬ ਲੋਹੀਆ- ਉਹ ਸਿੰਘ,ਜੋ ਕੇਵਲ ਲੋਹੇ ਦੇ ਭਾਂਡੇ ਵਿੱਚ ਛਕਦਾ ਹੋਵੇ
(੭੧)ਸਲੋਤਰ- 1.ਮੋਟਾ ਕੁਤਕਾਂ,ਮਧਰਾ ਅਤੇ ਮੋਟਾ ਡੰਡਾ 2.ਭੰਗ ਘੋਟਣਾ
(੭੨)ਸਵਾਇਆ – ਥੋੜ੍ਹਾ, ਕਮ,ਘੱਟ
(੭੩)ਸਵਾਰਾ – 1 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ 2. ਕੂਚ ਪ੍ਰਸਥਾਨ
(੭੪)ਸਵਾਰਾਂ ਕਰਨਾ – ਚੜ੍ਹਾਈ ਕਰਨੀ, ਕੂਚ ਕਰਨਾ 2. ਪ੍ਰਲੋਕ ਗਮਨ
(੭੫)ਸਵਾ ਲੱਖ – ਇੱਕ, ਏਕ
(੭੬)ਸਵਾ ਲੱਖ ਫ਼ੌਜ – ਇੱਕ ਸਿੰਘ
(੭੭)ਸਾਉਗੂੀ- ਹਰਾ ਛੋਲੂਆ
(੭੮)ਸ਼ਾਹਜਹਾਂ – ਪੋਸਤ ਦਾ ਬੂਟਾ
(੭੯)ਸਾਕਤ – 1.ਗੁਰੂ ਤੋਂ ਬੇਮੁੱਖ , ਮਾਇਆ ਦਾ ਦਾਸ 2. ਧਰਮ ਤੋਂ ਪੱਤਰ
(੮੦)ਸਾਰ- ਲੋਹਾ,ਫੌਲਾਦ,ਸ਼ਸਤਰ
(੮੧)ਸਾਵੀ-ਮੂੰਗੀ
(੮੨)ਸਿਕਰੀ-ਨੱਕ ਚੂੰਢੀ, ਛੋਟਾ ਮੋਚਨਾ,ਕੰਡਾ ਕੱਢਣ ਵਾਲੀ ਚਿਮਟੀ
(੮੩)ਸ਼ਿਕਾਰੀ – ਵਿਭਚਾਰੀ,ਪਰ-ਇਸਤ੍ਰੀ ਗਾਮੀ
(੮੪)ਸਿੰਘ – ਖੰਡੇ ਦਾ ਅੰਮ੍ਰਿਤਧਾਰੀ ਸਿੱਖ
(੮੫)ਸਿੰਘਣੀ – ਸਿੱਖ ਮੱਤ ਦੀ ਧਾਰਨੀ ਇਸਤਰੀ
(੮੬)ਸਿਰਖਿੰਡੀ-ਸ਼ੱਕਰ
(੮੭)ਸਿਰ ਗੁੰਮ- 1. ਜਿਸ ਨੇ ਅੰਮ੍ਰਿਤ ਛੱਕ ਕੇ ਕੇਸ ਮੁਨਾਏ ਹਨ 2.ਢੂੰਂਡੀਆਂ ਜੈਨੀ
(੮੮)ਸਿਰ ਕਸਾ- 1.ਮੋਨਾ,ਮੰਡਿਤ 2.ਜੈਨੀ ਸਾਧ ਢੂੰਡੀਆ 3.ਸੰਨਿਯਾਸੀ
(੮੯)ਸਿਰ ਜੋੜਗੁੜ
(੯੦)ਸ਼ੀਸ਼ ਮਹਿਲ- ਟੁੱਟੀ ਹੋਈ ਛੰਨ: ਜਿਸ ਵਿੱਚ ਦੀ ਆਕਾਸ਼ ਨਜ਼ਰ ਆਵੇ
(੯੧)ਸੁੱਕ-ਮਾਂਜ – ਨਿਰਾਹਾਰ – ਭੁੱਖਾਂ
(੯੨)ਸੁੱਖਦੇਈ ਸਿੰਘ-ਭੰਗ ਘੋਟ ਕੇ ਪਿਆਉਣ ਵਾਲਾ
੯੩)ਸੁੱਖਦੇਈ- ਤੁਲਾਈ,ਹੇਠ ਵਿਛਾਉਣ ਦਾ ਰੂੰ-ਦਾਰ ਵਸਤਰ
(੯੪)ਸੁੱਖ ਨਿਧਾਨ,ਸੁੱਖਾ- ਭੰਗ,ਵਿਜੀਆ
(੯੫)ਸੁਚਾਲਾ- ਲੰਙਾ, ਡੁੱਡਾ, ਤਿਮਰ ਲੰਗੀਆਂ
(੯੬)ਸੁਚੇਤਾ-1. ਝਾੜਾ 2. ਪੰਜ ਇਸ਼ਨਾਨਾਂ
(੯੭)ਸੁਚੇਤਾ ਤਾੜਨਾ- ਪੰਜ ਇਸ਼ਨਾਨਾ ਕਰਨਾ, ਹੱਥ ਪੈਰ ਤੇ ਮੂੰਹ ਧੋ ਕੇ ਤਿਆਰ ਹੋਣਾ
(੯੮)ਸੁਚੇਤੇ ਜਾਣਾ – ਸੋਚ ਲਈ ਬਾਹਰ ਜਾਣਾ,ਜੰਗਲ ਜਾਣਾ
(੮੯)ਸੁਜਾਖਾ – 1.ਚਲਨੀ,ਛਾਣਨੀ,2. ਗਿਆਨੀ
(੧੦੦)ਸੁੰਦਰੀ -ਝਾੜੂ, ਬੂਹਰੀ ਬਹੁਕਰ
(੧੦੧)ਸੁਨਹਿਰਾ – 1. ਅੰਮ੍ਰਿਤ ਤਿਆਰ ਕਰਨ ਵਾਲਾ ਸਰਬਲੋਹ ਦਾ ਪਾਤਰ 2 ਕੁੰਡਾ
(੧੦੨)ਸੁਨਹਿਰੀਆ – ਉਹ ਗੁਰਭਾਈ ਜਿਸ ਨੇ ਇੱਕ ਪਾਤ੍ ਵਿੱਚ ਅੰਮ੍ਰਿਤ ਛਕਿਆ ਹੈ
(੧੦੩)ਸੁਰਗ – 1. ਮੁਸੀਬਤ, ਵਿਪਦਾ 2.ਨਿੰਦਰਾ,ਸੁਖਪਤੀ
(੧੦੩)ਸੁਰਗੁ-ਦੁਆਰੀਆਂ – ਨਕਟਾ
(੧੦੪)ਸੁਰਗਵਾਸ – 1.ਗਾੜ੍ਹੀ ਨੀਂਦ ਵਿੱਚ ਸੋਣਾ 2.ਮੌਤ
(੧੦੫)ਸੁਰਮਈ- ਸੁਰਮੇ ਰੰਗਾ, ਨੀਲਾ, ਕਾਲਾ
(੧੦੬)ਸੁਰਮਈ ਦਾਲਾਂ- ਲੋਹੇ ਦੇ ਭਾਂਡੇ ਵਿੱਚ ਰਿੱਦੀ ਦਾਲ,ਮਾਹਾਂ ਦੀ ਦਾਲ
(੧੦੭)ਸੂਬੇਦਾਰ – ਝਾੜੂ ਦੇਣ ਵਾਲਾ ਸਿੱਖ
(੧੦੮)ਸੂਰਮਾ – ਅੰਧਾ, ਨੇਤਰਹੀਣ
(੧੦੯)ਸੇਓੁ – ਪਿਓਦੀ ਬੇਰ
(੧੧੦)ਸ਼ੇਰ ਦੇ ਕੰਨ – ਭੰਗ ਛਾਨਣ ਵਾਲੇ ਰੁਮਾਲ ਦੇ ਲੜ
(੧੧੧)ਸੋਂਝਾ ਦੇਣਾ – 1.ਮਾਂਜਣਾ,ਸਾਫ ਕਰਨਾ 2.ਕੁਰੀਤੀਆ ਨੂੰ ਤਾੜਨਾ, ਅਪਰਾਧੀ ਨੂੰ ਦੰਡ ਦੇ ਕੇ ਸਿੱਧਾ ਕਰਨਾ
(੧੧੨)ਸੋਧਣਾ-ਕੁਰੀਤੀਆ ਨੂੰ ਤਾੜ ਕੇ ਸ਼ੁੱਧ ਕਰਨਾ ਮੁਲਕ ਫਤਿਹ ਕਰਨਾ ਚੰਦਾ ਵਸੂਲ ਕਰਨਾ
(੧੧੩)ਸੰਖੀ – ਮਾਸ ਦੀ ਹੱਡੀ
(੧੧੪)ਸੰਤੋਖਣਾ – ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲਿਆਂ ਵਿੱਚ ਲਪੇਟਣਾ ਕਾਰਜ ਸਮਾਪਤ ਕਰਨਾ
(੧੧੫)ਸ੍ਰੀ ਸਾਹਿਬ – ਤਲਵਾਰ,ਕ੍ਰਿਪਾਨ
(੧੧੬)ਹਜ਼ਾਰ ਮੇਖੀ – ਗੋਦੜੀ,ਟਾਕੀਆਂ ਵਾਲੀ ਗੋਦੜੀ
(੧੧੭)ਹਜ਼ੂਰ ਸਾਹਿਬ- ਤਖ਼ਤ ਸ੍ਰੀ ਅਬਿਚਲ ਨਗਰ
(੧੧੮)ਹਜੂਰੀਆ – ਜਿਸ ਨੇ ਅਬਿਚਲ ਨਗਰ ਦੀ ਯਾਤਰਾ ਕੀਤੀ ਹੈ 2.ਜੋ ਹਜ਼ੂਰ ਸਾਹਿਬ ਦੇ ਗੁਰਦੁਆਰੇ ਸੇਵਾ ਕਰਦਾ ਹੈ
(੧੧੯)ਹਜ਼ੂਰੀ ਪਰਨਾ – ਹੱਥ ਮੂੰਹ ਸਾਫ ਕਰਨ ਵਾਲਾ ਕੱਪੜਾ
(੧੨੦)ਹੱਥ ਸੁਚੇਤ ਕਰਨੇ – ਹੱਥ ਧੋਣੇ
(੧੨੧)ਹਰਨ ਹੋਣਾ – ਭੱਜਣਾ,ਨੱਠਣਾ
(੧੨੨)ਹਰਨੀ – ਮੱਖੀ, ਜੂੰ,ਯੂਕਾ
(੧੨੩)ਹਰਾ – ਸੁੱਕਾ, ਖੁਸ਼ਕ
(੧੨੪)ਹਾਜ਼ਰੀ ਭਰਨੀ – ਖਾਲਸੇ ਦੇ ਦੀਵਾਨ ਵਿੱਚ ਅੰਮ੍ਰਿਤ ਵੇਲੇ ਅਤੇ ਸੰਝ ਨੂੰ ਹਾਜ਼ਰ ਹੋਣਾ
(੧੨੫)ਹਰਾ ਕਰਨਾ – 1.ਸੁਕਾਉਣਾ, ਖੁਸ਼ਕ ਕਰਨਾ 2.ਧੋਣਾ, ਸਾਫ ਕਰਨਾ
(੧੨੬)ਹੀਰਾ – ਚਿੱਟਾ ਕੇਸ
(੧੨੭)ਹੀਰੇ ਚੁਗਣੇ – ਚਿੱਟੇ ਕੇਸ ਮੋਚਨੇ ਆਦਿ ਨਾਲ ਪੁੱਟਣੇ, ਜਿਸ ਤੋਂ ਸਿੰਘ ਤਨਖ਼ਾਹੀਆ ਹੋ ਜਾਂਦਾ ਹੈ
(੧੨੮)ਹੁਕਮ ਸੱਤ – ਮਰਨਾ,ਚਲਾਣਾ ਕਰਨਾ
(੧੨੯)ਹੋਲਾਂ ਖੇਡਣਾ – 1.ਜੰਗ ਕਰਨਾ2.ਮੁਹੱਲਾ ਖੇਡਣਾ
(੧੩੦)ਹੋਲਾ ਮਹੱਲਾ – ਚੇਤ ਵਦੀ ਇੱਕ ਦਾ ਤਿਉਹਾਰ,ਜਿਸ ਦਿਨ ਸਿੰਘ ਨਕਲੀ ਜੰਗ ਕਰਦੇ ਹਨ
(੧੩੧)ਹੰਕਾਰਿਆ ਹੋਇਆ – ਪਾਟਿਆਂ,ਲੀਰਾਂ ਹੋਇਆ
(੧੩੨)ਹੰਨਾ – 1. ਲਿੰਗ, ਇੰਦਰੀ 2.ਇਸ ਦਾ ਨਾਉਂ ਘੋੜਾ ਭੀ ਹੈ
(੧੩੩)ਕਸਤੂਰਾ – ਸੂਰ
(੧੩੪)ਕਸਤੂਰੀ- ਖੋਪਾ,ਸੂਰ ਦੀ ਸਾਂਠ,ਖੱਲ ਚਮੜੀ
(੧੩੫)ਕੱਚਾ ਪਿੱਲਾ – ਰਹਿਤ ਮਰਿਆਦਾ ਵਿੱਚ ਢਿੱਲ ਮੱਠ ਕਰਨ ਵਾਲਾ ਜੋ ਸਿੰਘ ਧਰਮ ਦੇ ਨਿਯਮਾਂ ਨੂੰ ਜੋ ਚੰਗੀ ਤਰ੍ਹਾਂ ਨਹੀਂ ਧਾਰ ਦਾ
(੧੩੬)ਕੱਚਾ ਬੋਲਾ – ਸਿੰਘ ਧਰਮ ਵਿਰੁੱਧ ਬੋਲੀ,ਝੂਠਾ ਬਚਨ
(੧੩੭)ਕੱਚੀ ਬਾਣੀ – 1.ਗੁਰਬਾਣੀ ਤੋਂ ਭਿੰਨ ਕੋਈ ਹੋਰ ਬਾਣੀ 2 ਅਕਾਲ ਦੀ ਮਹਿਮਾ ਤੋਂ ਬਿਨਾਂ ਪਾਣੀ
(੧੩੮)ਕਛਹਿਰਾਂ – ਰੇਬਦਾਰ ਕਛ
(੧੩੯)ਕੱਟਾ – ਹਾਥੀ
(੧੪੦)ਕੋਠੌਤਾ – ਕਾਠ ਦਾ ਪਾਤ੍
(੧੪੧)ਕੱਪੜ ਬੀਜ – ਬੜੇਵਾਂ
(੧੪੨)ਕਮਰ ਕੱਸਾ ਕਰਨਾ – 1.ਕਮਰ ਬੰਨ੍ਹ ਕੇ ਤਿਆਰ ਹੋਣਾ 2.ਪ੍ਰਲੋਕ ਗਮਨ ਮਰਨਾ
(੧੪੩)ਕਮਰ ਕੱਸਾ ਖੁਲ੍ਹਵਾਉਣਾ – ਆਈ ਅਭਯਾਗਤ ਨੂੰ ਨਿਵਾਸ ਦੇਣਾ ਅਤੇ ਸੇਵਾ ਕਰਨੀ
(੧੪੪)ਕਰਦੌਨਾਂ – ਛੋਟੀ ਕਰਦ
(੧੪੫)ਕਰਾੜੀ – ਮੂਲੀ
(੧੪੬)ਕਲਗਾ – ਗੰਜਾ
(੧੪੭)ਕਲਗੀਧਰ – ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
(੧੪੮)ਕੜਾਹ ਪ੍ਰਸ਼ਾਦ – ਤਿਹਾਵਲ,ਪੰਚਾਂਮਿ੍ਤ
(੧੪੯)ਕੜਾਕਾ – 1.ਭੁੱਖ ਨਿਰਾਹਾਰ ਰਹਿਣਾ 2.ਮੁਸੀਬਤ
(੧੫੦)ਕਾਜਾ – ਭੁੱਖਾਂ,ਅੰਨ ਦਾ ਨਾ ਮਿਲਣਾ
(੧੫੧)ਕਾਜਾ ਖੋਲ੍ਹਣਾ – ਭੋਜਨ ਕਰਨਾ
(੧੫੨)ਕਾਜੀ – ਮੁਰਗਾ
(੧੫੩)ਕਾਠਗੜ੍ਹ – ਚਿੰਤਾ,ਚਿਖਾ
(੧੫੪)ਕਾਣਾ – ਤੁਰਕ ਮੁਸਲਮਾਨ
੧੫੫)ਕਾਨੂੰਗੋ – ਖੂੰਡਾ,ਛਟੀ
(੧੫੬)ਕਾਰਦਾਰ – ਫਾਹੁੜਾ
(੧੫੭)ਕਾਰ ਭੇਟ – ਸਤਿਗੁਰੂ ਨਮਿੱਤ ਸੇਵਾ ਹਿਤ ਦਿੱਤੀ ਜਾਣ ਵਾਲੀ ਮਾਇਆ
(੧੫੮)ਕੀਰਤਨ – ਗੁਰਬਾਣੀ ਦਾ ਗਾਉਣਾ
(੧੬੦)ਕੁਹੀ – ਦਾਤੀ,ਦਾਤਰੀ
(੧੬੧)ਕੁਹੀ ਦਾ ਸ਼ਿਕਾਰ – ਦਾਤੀ ਨਾਲ ਘਾਹ ਅਥਵਾ ਖੇਤੀ ਵੱਢਣੀ
(੧੬੨)ਕੁੱਠਾ – ਮੁਸਲਮਾਨ ਰੀਤੀ ਨਾਲ ਮਾਰੇ ਜੀਵ ਦਾ ਮਾਸ
(੧੬੩)ਕੁਣਕਾ – 1.ਕੜਾਹ ਪ੍ਰਸਾਦ ਦਾ ਕਣ ਮਾਤਰ ਭੋਗ 2.ਕੜਾਹ ਪ੍ਰਸ਼ਾਦ


Related Posts

Leave a Reply

Your email address will not be published. Required fields are marked *