ਗੰਗਾ ਰਾਮ, ਗੰਗੂ ਅਤੇ ਗੰਗੂ ਸ਼ਾਹ *
-ਸਿੱਖ ਇਤਹਾਸ ਵਿਚ ਪਹਿਲਾ ਗੰਗਾ ਰਾਮ ਬਠਿੰਡੇ ਦਾ ਬ੍ਰਾਹਮਣ ਪੰਜਵੇਂ ਗੁਰੂ ਜੀ ਦਾ ਸਿੱਖ ਸੀ ਜਿਸਨੇ ਹਰਿਮੰਦਰ ਸਾਹਬ ਸ੍ਰੀ ਅੰਮ੍ਰਿਤਸਰ ਦੀ ਸਿਰਜਣਾ ਸਮੇਂ ਲੰਗਰ ਲਈ ਬਹੁਤ ਅੰਨ ਅਰਪਿਆ ਸੀ
-ਦੂਜਾ ਗੰਗਾ ਰਾਮ ਦਸਵੇਂ ਪਾਤਸ਼ਾਹ ਜੀ ਦੀ ਭੂਆ ਦਾ ਪੁੱਤਰ ਸੀ ਜੋ ਭੰਗਾਣੀ ਦੇ ਯੁੱਧ ਵਿਚ ਲੜਿਆ।
-ਤੀਜਾ ਗੰਗੂ ਹੋਇਆ ਗੁਰੂ ਅੰਗਦ ਦੇਵ ਜੀ ਦਾ ਆਤਮਗਿਆਨੀ ਸਿੱਖ।
-ਚੌਥਾ ਗੰਗੂ ਨਾਈ, ਜਿਸਨੇ ਪੰਜਵੇਂ ਪਾਤਸ਼ਾਹ ਜੀ ਦੀ ਦਿਨ ਰਾਤ ਸੇਵਾ ਕਰਕੇ ਵੱਡਾ ਮਾਣ ਪਾਇਆ।
-ਪੰਜਵਾਂ ਗੰਗੂ ਸ਼ਾਹ ਗੜ੍ਹ ਸ਼ੰਕਰ ਨਿਵਾਸੀ, ਤੀਸਰੇ ਸਤਿਗੁਰੂ ਜੀ ਸਿੱਖ ਸੀ ਜਿਸਨੂੰ ਗੁਰੂ ਜੀ ਨੇ ਪ੍ਰਚਾਰ ਹਿਤ ਮੰਜੀ ਬਖਸ਼ੀ ਸੀ।
-ਛੇਵਾਂ ਗੰਗਾ ਰਾਮ ਹੋਇਆ ਲਾਹੌਰ ਦਾ ਇਕ ਅਮੀਰ, ਜਿਸਨੇ 16 ਨਵੰਬਰ 1922 ਨੂੰ ਗੁਰੂ ਕੇ ਬਾਗ ਵਿੱਚ ਸਿੱਖਾਂ ‘ਤੇ ਜ਼ੁਲਮ ਹੁੰਦਾ ਦੇਖ ਕੇ ਗੁਰਦੁਆਰੇ ਦੇ ਮਹੰਤ ਤੋਂ ਬਾਗ ਲੀਜ਼ ‘ਤੇ ਲੈ ਕੇ ਸਿੱਖਾਂ ਦੀ ਮੱਦਦ ਕੀਤੀ ਸੀ !
……ਮਾਂ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਨਾਲ ਵੈਰ ਕਮਾਉਣ ਵਾਲੇ ਗੰਗੂ ਪਾਪੀ ਨੇ ਬਾਕੀ ਦੇ ਗੰਗਾ ਰਾਮ ਇਤਹਾਸ ਵਿਚ ਅਲੋਪ ਹੀ ਕਰ ਦਿੱਤੇ !
(ਸ੍ਰੋਤ-ਮਹਾਨ ਕੋਸ਼)