ਮਾਤਾ ਗੁਜਰੀ ਤੇ ਲਾਲ 🙏🙏
ਮੈਨੂੰ ਸਰਹਿੰਦ ਦੀਆਂ ਕੰਧਾਂ
ਤੇ ਠੰਡਾ ਬੁਰਜ ਰੁਲਾਓਦੇ ਨੇ,
ਜਦੋਂ ਮਾਤਾ ਗੁਜਰੀ ਤੇ
ਛੋਟੇ ਲਾਲ ਚੇਤੇ ਆਉਂਦੇ ਨੇ।
ਉਮਰ ਚ ਨੇ ਛੋਟੇ
ਰੱਖੇ ਜਿਗਰੇ ਪਹਾੜ ਨੇ,
ਬੋਲਦੇ ਨੇ ਇੱਦਾ ਜਿਵੇਂ
ਰਹੇ ਸ਼ੇਰ ਦਹਾੜ ਨੇ,
ਬੋਲੇ ਸੋ ਨਿਹਾਲ ਦੇ
ਜੈ ਕਾਰੇ ਇਹ ਲਾਉਂਦੇ ਨੇ,
ਜਦੋਂ ਮਾਤਾ ਗੁਜਰੀ ਤੇ
ਛੋਟੇ ਲਾਲ ਚੇਤੇ ਆਉਂਦੇ ਨੇ
ਮੈਨੂੰ ਸਰਹਿੰਦ …………।
ਸੂਬੇ ਦੀ ਕਚਹਿਰੀ ਵਿੱਚ
ਹਿੱਕ ਤਾਣ ਖੜੇ ਨੇ,
ਜਾਲਮਾਂ ਦੇ ਅੱਗੇ ਝੁਕੇ ਨਾ
ਰਹੇ ਅੜੇ ਨੇ,
ਜੁਲਮਾਂ ਦੇ ਅੱਗੇ ਨਹੀਂਓ
ਸਿਰ ਨੂੰ ਝੁਕਾਉਂਦੇ ਨੇ,
ਜਦੋਂ ਮਾਤਾ ਗੁਜਰੀ ਤੇ
ਛੋਟੇ ਲਾਲ ਚੇਤੇ ਆਉਂਦੇ ਨੇ
ਮੈਨੂੰ ਸਰਹਿੰਦ …………।
ਨੀਹਾਂ ਵਿੱਚ ਚਿਣਨੇ ਦਾ
ਜਦ ਹੋ ਗਿਆ ਐਲਾਨ ਸੀ,
ਕੰਬੀ ਧਰਤੀ ਵੀ ਉਦੋਂ
ਰੋਇਆ ਸਾਰਾ ਏ ਜਹਾਨ ਸੀ,
ਹੱਥ ਜੋੜ ਲਾਲ ਫੇਰ
ਬਾਜਾਂ ਵਾਲੇ ਨੂੰ ਧਿਆਂਉਦੇ ਨੇ,
ਜਦੋਂ ਮਾਤਾ ਗੁਜਰੀ ਤੇ
ਛੋਟੇ ਲਾਲ ਚੇਤੇ ਆਉਂਦੇ ਨੇ
ਮੈਨੂੰ ਸਰਹਿੰਦ …………।
ਠੰਡੇ ਬੁਰਜ ਚ ਮਾਤਾ
ਬੱਚਿਆਂ ਨੂੰ ਗਲ ਲਾਵੇ,
ਤੁਸੀਂ ਡੋਲਿਓ ਨਾ ਭੌਰਾ
ਸਾਰੀ ਰਾਤ ਸਮਝਾਵੇ,
ਅਸੀ ਗੋਬਿੰਦ ਦੇ ਪੁੱਤ
ਕਹਿਕੇ ਹੌਂਸਲਾ ਦਿਖਾਉਂਦੇ ਨੇ,
ਜਦੋਂ ਮਾਤਾ ਗੁਜਰੀ ਤੇ
ਛੋਟੇ ਲਾਲ ਚੇਤੇ ਆਉਂਦੇ ਨੇ
ਮੈਨੂੰ ਸਰਹਿੰਦ …………।
ਕੱਲੀ ਕੱਲੀ ਇੱਟ ਉਦੋਂ
ਰੋਈ ਭੁੱਬਾਂ ਮਾਰ ਸੀ,
ਜਦੋਂ ਬੱਚਿਆਂ ਦੇ ਲਈ
ਚਿਣੀ ਗਈ ਓ ਦੀਵਾਰ ਸੀ,
ਨੀਹਾਂ ਵਿੱਚ ਚਿਣੇ ਜਾਂਦੇ
ਹਨੀ ਕਿਵੇਂ ਮੁਸਕਾਉਂਦੇ ਨੇ,
ਜਦੋਂ ਮਾਤਾ ਗੁਜਰੀ ਤੇ
ਛੋਟੇ ਲਾਲ ਚੇਤੇ ਆਉਂਦੇ ਨੇ
ਮੈਨੂੰ ਸਰਹਿੰਦ …………।
🙏🙏🙏🙏🙏
ਹਨੀ ਬਡਾਲੀ___✍️✍️