ਜ਼ੁਲਮ ਦੀ ਵੀ ਕੋਈ ਹੱਦ ਹੁੰਦੀ ਹੈ,
ਤੁਸੀਂ ਸਾਰੀਆਂ ਹੱਦਾਂ ਪਾਰ ਕਰ ਗਏ,
ਮਾਸੂਮਾਂ ਉੱਤੇ ਕੋਈ ਵਾਰ ਨਹੀਂ ਕਰਦਾ,
ਤੁਸੀਂ ਮਾਸੂਮਾਂ ਤੇ ਹੀ ਵਾਰ ਕਰ ਗਏ।
ਕੱਟ ਸਿੱਖੀ ਦੇ ਨਿੱਕੇ ਬੂਟਿਆਂ ਨੂੰ,
ਤੁਸੀਂ ਸਮਝਿਆ ਸਿੱਖੀ ਮਿਟਾ ਦਿੱਤੀ,
ਇਹਦੀ ਫਸਲ ਹੈ ਉਪਜੀ ਖੂਨ ਵਿੱਚੋਂ,
ਤੁਸੀਂ ਨਵੀਂ ਫਸਲ ਤਿਆਰ ਕਰ ਗਏ।
ਕਿਸ ਜ਼ੁਲਮ `ਚ ਗ੍ਰਿਫਤਾਰ ਕੀਤਾ,
ਕਿਸ ਜ਼ੁਲਮ ਦਾ ਫਤਵਾ ਸੁਣਾਇਆ ਏ,
ਕਿਸ ਧਰਮ ਦੀ ਪੈਰਵੀ ਕੀਤੀ ਏ,
ਕਿਸ ਗੱਲ ਤਾਂ ਤੁਸੀਂ ਹੰਕਾਰ ਕਰ ਗਏ।
ਸੂਰਜ ਕਦੇ ਵੀ ਲੁਕਦੇ ਨਹੀਂ,
ਭਾਵੇਂ ਲੱਖ ਗ੍ਰਹਿਣ ਲੱਗ ਜਾਵਣ,
ਲੱਖ ਧੋ ਲਵੋ ਸਾਫ ਨਹੀਂ ਹੋਣੇ,
ਅਪਣਾ ਦਮਨ ਤੁਸੀਂ ਦਾਗਦਾਰ ਕਰ ਗਏ।