ਓਹੀ ਦਿੱਲੀ ਤੇ ਓਹੀ ਚਾਂਦਨੀ ਚੌਂਕ ”
ਤਿੰਨ ਸੂਰਬੀਰ ਯੋਧਿਆਂ ਨੂੰ ਅਸਹਿ ਤੇ ਅਕਹਿ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਫਿਰ ਗੁਰੂ ਤੇਗ ਬਹਾਦਰ ਜੀ ਦੀ ਵਾਰੀ ਆਈ, ਕਾਜ਼ੀ ਕਹਿੰਦਾ, ਅਜੇ ਵੀ ਸਮਾਂ ਹੈ, “ਹਕੂਮਤ ਨਾਲ ਸਾਂਝ ਪਾ ਲਓ ਤੇ ਆਪਣਾ ਖ਼ਿਆਲ ਛੱਡ ਦਿਓ, ਬੱਸ ਸਾਡੀ ਹਾਂ ਵਿੱਚ ਹਾਂ ਮਿਲਾਓ ਤੇ ਜਾਨ ਬੱਚ ਸਕਦੀ ਹੈ”। ਕਾਜ਼ੀ ਨੇ ਆਪਣੀ ਗੱਲ ਜਾਰੀ ਰੱਖਦਿਆਂ ਆਖਿਆ— “ਦੇਖੋ ਅਸਾਂ ਤੁਹਾਡੇ ਸਿੱਖਾਂ ਦਾ ਕੀ ਹਾਲ ਕੀਤਾ ਹੈ”। ਸ਼ਾਂਤ ਚਿੱਤ ਗੁਰਦੇਵ ਪਿਤਾ ਜੀ ਨੇ ਕੇਵਲ ਇਤਨਾਂ ਹੀ ਕਿਹਾ ਕਿ, “ਐ ਕਾਜ਼ੀ ਮੈਨੂੰ ਖ਼ੁਸ਼ੀ ਹੋਈ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਸਕੂਲ ਦੇ ਪੜ੍ਹੇ ਹੋਏ ਵਿਦਿਆਰਥੀ ਅੱਜ ਪੂਰੇ ਦੇ ਪੂਰੇ ਨੰਬਰ ਲੈ ਕੇ ਇਮਤਿਹਾਨ ਵਿਚੋਂ ਪਾਸ ਹੋਏ ਹਨ”। ਫਿਰ ਜਲਾਦ ਬੋਲਿਆ ਤੇ ਕਹਿੰਦਾ, ਮੈਂ, “ਖ਼ਾਨਦਾਨੀ ਜਲਾਦ ਹਾਂ”। ਗੁਰੂ ਜੀ ਨੇ ਕਿਹਾ – “ਜਲਾਦ ਤੂੰ ਭੁੱਲਦਾ ਏਂ, ਤੈਨੂੰ ਨਹੀਂ ਪਤਾ ਅਸੀਂ ਸ਼ਹੀਦੀਆਂ ਪਾਉਣ ਵਾਲੇ ਖ਼ਾਨਦਾਨੀ ਸ਼ਹੀਦ ਹਾਂ”।
ਗੁਰਦੇਵ ਪਿਤਾ ਜੀ ਨੇ ਆਪਣੀ ਸ਼ਹਾਦਤ ਦੇ ਕੇ ਰੁੜ੍ਹਦੇ ਜਾਂਦੇ ਹਿੰਦੂ-ਧਰਮ ਨੂੰ ਬਚਾਇਆ ਹੈ, ਓਥੇ ਸਮੁੱਚੀ ਮਨੁਖਤਾ ਨੂੰ ਸੁੱਖ ਸ਼ਾਂਤੀ ਦੇਣ ਲਈ ਆਪਣੇ ਸਰੀਰ ਦੀ ਕੁਰਬਾਨੀ ਦਿੱਤੀ, ਪਰ ਉਸੇ #ਹਿੰਦੂ ਧਰਮ ਦੇ #ਵਾਰਿਸਾਂ ਨੇ ਗੁਰੂ ਤੇਗ਼ ਬਹਾਦਰ ਜੀ ਦੇ #ਸਿੱਖਾਂ ਦੀ ਘਰਾਂ ਵਿਚੋਂ ਕੱਢ ਕੱਢ #ਇੱਜਤ ਲੁੱਟੀ ਤੇ #ਜਿਓੰਦੇ ਗਲ਼ਾਂ ਚ ਟਾਇਰ ਪਾ ਕੇ ਸਾੜ੍ਹ ਦਿੱਤੇ I