31 ਅਕਤੂਬਰ 1984 ਨੂੰ ਸ਼ਹੀਦ_ਭਾਈ_ਬੇਅੰਤ_ਸਿੰਘ ਦੇ ਘਰ ਦੀ ਤਲਾਸ਼ੀ ਦੌਰਾਨ ਸੰਤ ਭਿੰਡਰਾਂਵਾਲ਼ਿਆ ਦੀ ਕਿਤਾਬ ਵਿਚੋਂ ਇਕ ਹੁਕਮਨਾਮੇ ਦੀ ਹੱਥ-ਲਿਖਤ ਮਿਲੀ ਜੋ ਕਿ 13 ਅਕਤੂਬਰ 1984 ਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ ਸੀ ਤੇ ਜਿਸਨੂੰ ਭਾਈ ਬੇਅੰਤ ਸਿੰਘ ਨੇ ਅਪਾਣੇ ਹੱਥਾਂ ਨਾਲ ਪੀਲੀ ਸਿਆਹੀ ਨਾਲ ਲਿਖਿਆ ਹੋਇਆ ਸੀ।ਇੰਦਰਾ ਗਾਂਧੀ ਨੂੰ ਸੋਧਣ ਤੋਂ ਪਹਿਲਾਂ ਭਾਈ ਬੇਅੰਤ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ ਲਿਆ ਅਤੇ ਜਿਸ ਨੂੰ ਮੰਨ ਕੇ ਉਹਨਾਂ ਨੇ ਸਿੱਖ ਕੌਮ ਦੀ ਲੱਥੀ ਪੱਗ ਸਿਰ ਉੱਤੇ ਰੱਖ ਕੇ ਸਿਰਦਾਰੀ ਕਾਇਮ ਕੀਤੀ ਸੀ।
ਹੁਕਮਨਾਮਾ ਗੁਰੂ ਗ੍ਰੰਥ ਸਾਹਿਬ ਦੇ ਅੰਗ 651-652 ਉਪਰ ਸੁਸ਼ੋਭਿਤ ਹੈ …..
ਸਲੋਕੁ ਮਃ 3 ॥
ਗੁਰ ਸੇਵਾ ਤੇ ਸੁਖੁ ਊਪਜੈ ਫਿਰਿ ਦੁਖੁ ਨ ਲਗੈ ਆਇ ॥
ਜੰਮਣੁ ਮਰਣਾ ਮਿਟਿ ਗਇਆ ਕਾਲੈ ਕਾ ਕਿਛੁ ਨ ਬਸਾਇ ॥