ਵਿਆਖਿਆ ਜਾਪ ਸਾਹਿਬ ਪਉੜੀ ੫੯- ੬੧
ਸਦਾ ਸਿਧਿਦਾ ਬੁਧਿਦਾ ਬ੍ਰਿਧਿ ਕਰਤਾ।।
ਅਧੋ ਉਰਧ ਅਰਧੰ ਓਘ ਹਰਤਾ ।।੫੯।।
ਪਰੰ ਪਰਮ ਪਰਮੇਸ੍ਵਰੰ ਪ੍ਰੋਛਪਾਲੰ ।।
ਸਦਾ ਸਰਬਦਾ ਸਿੱਧਿ ਦਾਤਾ ਦਿਆਲੰ ।।੬੦।।
ਅਛੇਦੀ ਅਭੇਦੀ ਅਨਾਮੰ ਅਕਾਮੰ ।।
ਸਮਸਤੋ ਪਰਾਜੀ ਸਮਸਤਸੁ ਧਾਮੰ ।।੬੧।।
ਅਰਥ :
ਵਾਹਿਗੁਰੂ ਸਦਾ ਸਿਧੀਆਂ ਦੇ ਦਾਤਾ , ਬੁੱਧੀ ਦਾ ਦਾਤਾ ਅਤੇ ਵਾਧਾ ਕਰਨ ਵਾਲਾ ਹੈ।
ਸਾਰੇ ਉੱਤਮ ,ਮੱਧਮ , ਅਤੇ ਅਧਮ ਛੋਟੇ ਪਾਪਾਂ ਨੂੰ ਨਸ਼ਟ ਕਰਨ ਵਾਲਾ ਹੋਣ ਕਰਕੇ ਹੇ ਵਾਹਿਗੁਰੂ ਤੈਨੂੰ ਨਮਸ਼ਕਾਰ ਹੈ।
ਵਾਹਿਗੁਰੂ ਸਭ ਤੋਂ ਉੱਤਮ,ਸਭ ਦਾ ਮੁੱਢ ਸਰੂਪ ਹੈ ,ਅਤੇ ਅਦ੍ਰਿਸ਼ ਰੂਪ ਵਿਚ ਸਭਨਾ ਦੀ ਪਾਲਣਾ ਪੋਸ਼ਣ ਕਰਦਾ ਹੈ।
ਸਦਾ ਹੀ ਸਾਰੇ ਕਾਰਜ ਰਾਸ ਕਰਨ ਵਾਲਾ ਸਭ ਸਿਧੀਆਂ ਦਾ ਮਾਲਕ , ਅਤੇ ਦਿਆਲੂ ਸਰੂਪ ਹੈ।
ਵਾਹਿਗੁਰੂ ਛੇਦ ਰਹਿਤ ਹੈ , ਭੇਦ ਪਾਉਣ ਤੋਂ ਰਹਿਤ ਹੈ , ਨਾਮ ਰਹਿਤ ਬੇਅੰਤ ਹੈ , ਧੰਦਿਆਂ ਤੋਂ ਰਹਿਤ ਹੈ ।
ਵਾਹਿਗੁਰੂ ਤੂੰ ਹੀ ਇਹ ਸ੍ਰਿਸ਼ਟੀ ਕਰਤਾ ਅਤੇ ਸਭਨਾ ਦਾ ਆਸਰਾ ਰੂਪ ਹੈ , ਤੈਨੂੰ ਨਮਸ਼ਕਾਰ ਹੈ ।