ਤਰਨ ਤਾਰਨ ਸਾਹਿਬ ਦੇ ਸਰੋਵਰ ਦੀਆਂ ਇੱਟਾਂ ਬਾਰੇ
ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸਰੋਵਰ ਨੂੰ ਤਿਆਰ ਕਰਨ ਲਈ ਸਿੱਖਾਂ ਨੂੰ ਪੱਕੀਆਂ ਇੱਟਾਂ ਬਣਾਉਣ ਦਾ ਹੁਕਮ ਕੀਤਾ। ਲਾਗਲੇ ਪਿੰਡ ਤੋਂ ਨੂਰਦੀਨ ਨੇ ਸਿੱਖਾਂ ਕੋਲੋਂ ਇੱਟਾਂ ਖੋਹ ਆਪਣੀ ਸਰਾਂ ਨੂੰ ਜਾ ਲਾਈਆਂ। ਸਿੱਖਾਂ ਦੀ ਸ਼ਿਕਾਇਤ ਤੇ ਗੁਰੂ ਸਾਹਿਬ ਨੇ ਬਚਨ ਕੀਤਾ :
ਸਾਡਾ ਖ਼ਾਲਸਾ ਆਵੇਗਾ ਤੇ ਉਹ ਨੂਰਦੀਨ ਦੀ ਸਰਾਂ ਦੀਆਂ ਇੱਟਾਂ ਫਿਰ ਸਰੋਵਰ ਨੂੰ ਲਾਵੇਗਾ”
ਸਮਾਂ ਆਉਣ ਤੇ ਸਿੱਖ ਮਿਸਲਾਂ ਦੇ ਸਰਦਾਰਾਂ ਨੇ ਨੂਰਦੀਨ ਦੀ ਸਰਾਂ ਨੂੰ ਢਾਹ ਕੇ ਕੱਚਾ ਸਰੋਵਰ ਪੱਕਾ ਕੀਤਾ।
ਯਾਦ ਰਹੇ ਇਹ ਓਹੀ ਨੂਰਦੀਨ ਦੇ ਸਰਾਂ ਕੋਲ ਭਾਈ ਬੋਤਾ ਸਿੰਘ ਤੇ ਭਾਈ ਗਰਜਾ ਸਿੰਘ ਨੇ ਖ਼ਾਲਸਾ ਰਾਜ ਹੋ ਜਾਣ ਦਾ ਐਲਾਨ ਕੀਤਾ ਸੀ
ਤੇ ਆਉਂਦੇ ਜਾਂਦੇ ਰਾਹੀਆਂ ਤੇ ਟੈਕਸ ਲਾਇਆ ਸੀ।
ਇਤਿਹਾਸ ਸਿਰਫ਼ ਤਰੀਕਾਂ ਯਾਦ ਕਰਨ ਨੂੰ ਨਹੀਂ ਹੁੰਦਾ। ਕੌਮਾਂ ਇਸ ਨੂੰ ਪੜ੍ਹ ਆਪਣੀ ਕਿਸਮਤ ਘੜਦੀਆਂ।