ਕਲਗੀਆਂ ਵਾਲਿਆ ਕੀ ਸਿਫਤ ਕਰਾ ਤੇਰੇ ਯੋਧਿਆਂ ਦੀ, ਸਾਰੇ ਇਕ ਤੋ ਇਕ ਦਲੇਰ ਹੋਏ ।
ਜਿਹਨਾ ਜਾਲਮਾਂ ਤੋ ਸੀ ਡਰਦੀ ਕੁਲ ਦੁਨੀਆਂ , ਤੇਰੇ ਖਾਲਸੇ ਅੱਗੇ ਸੱਭ ਢੇਰ ਹੋਏ।
ਐਸਾ ਸਾਜਿਆਂ ਪੰਥ ਦਸਮੇਸ਼ ਜੀ ਨੇ , ਜਿਸਦਾ ਦਬਦਬਾ ਵੀ ਸਮੁੰਦਰ ਦੀ ਲਹਿਰ ਹੋਵੇ ।
ਚਾਰੇ ਪੁੱਤ ਤੂੰ ਧਰਮ ਤੋ ਵਾਰ ਦਿੱਤੇ , ਐਸਾ ਜਿਗਰਾ ਨਾ ਕਿਸੇ ਦਾ ਹੋਇਆ ਨਾ ਫੇਰ ਹੋਵੇ ।
ਸੱਚੇ ਸਿੰਘ ਜੋ ਸੀਸ਼ ਤਲੀ ਤੇ ਰੱਖ ਲੜੇ , ਦਸ਼ਮੇਸ਼ ਪਿਤਾ ਦੀ ਜਦ ਸਿਰ ਤੇ ਮਿਹਰ ਹੋਵੇ ।
ਮਨੀ ਸਿੰਘ ਵੀ ਬੰਦ ਬੰਦ ਕਟਵਾ ਤੁਰਿਆ , ਐਸਾ ਇਤਿਹਾਸ ਵੀ ਦੁਨੀਆ ਚ ਨਾ ਫੇਰ ਹੋਵੇ ।
ਤਾਰੂ ਸਿੰਘ ਜੀ ਖੋਪਰ ਲਹਾ ਕੇ , ਚੜ ਚਰਖੜੀਆ ਸਿੰਘ ਮੰਗਦਾ ਨਾਮ ਦੀ ਖੈਰ ਹੋਵੇ ।
ਬਹੁਤ ਲੰਮੀ ਹੈ ਲਿਸਟ ਸ਼ਹੀਦਾ ਵਾਲੀ , ਜਿਨਾ ਝੱਲਿਆ ਦੁਨੀਆ ਦੇ ਲਈ ਕਹਿਰ ਹੋਵੇ ।
ਜਦ ਧੀਆ ਛੁਡਵਾਈਆਂ ਅਬਦਾਲੀ ਕੋਲੋ , ਦੁਸ਼ਮਨ ਨੂੰ ਸਿੰਘ ਦਿਸੇ ਜਿਵੇ ਜਹਿਰ ਹੋਵੇ ।
ਜੋਰਾਵਰ ਸਿੰਘ ਕਰੇ ਅਰਦਾਸ ਕੌਮ ਦੇ ਏਕੇ ਲਈ , ਵਾਹਿਗੂਰ ਸਦਾ ਖਾਲਸੇ ਤੇ ਮਿਹਰ ਹੋਵੇ ।
ਸਦਾ ਹੱਸਦੀ ਰਹੇ ਕਾਇਨਾਤ ਸਾਰੀ , ਖਾਲਸਾ ਕੁਲ ਦੁਨੀਆਂ ਦੀ ਮੰਗਦਾ ਖੈਰ ਹੋਵੇ ।
ਜੋਰਾਵਰ ਸਿੰਘ ਤਰਸਿੱਕਾ ।