ਮੇਰੇ ਬਾਲਾ ਪ੍ਰੀਤਮ ਪਿਆਰੇ ਜੀ , ਤੇਰੇ ਦਰਸ਼ਨਾਂ ਤੋ ਬਲਿਹਾਰੇ ਜੀ ।
ਤੁਸੀ ਦੁਖੀਆਂ ਦੇ ਦੁੱਖ ਕੱਟ ਦਿੱਤੇ , ਜਿਨਾ ਕੀਤੇ ਤੁਹਾਡੇ ਦੀਦਾਰੇ ਜੀ ।
ਰਾਣੀ ਮੈਣੀ ਦਾ ਭਰਮ ਕੱਢ ਦਿੱਤਾ , ਕੀਤੇ ਬੰਗਲੇ ਵਿੱਚ ਉਤਾਰੇ ਜੀ।
ਕੀਤੇ ਦਿੱਲੀ ਦੇ ਵਿੱਚ ਠੀਕ ਰੋਗੀ , ਜਿਨਾ ਦੇ ਨਾ ਕੋਈ ਸਹਾਰੇ ਜੀ ।
ਮੇਰੇ ਬਾਲਾ ਪ੍ਰੀਤਮ ਪਿਆਰੇ ਜੀ , ਤੇਰੇ ਦਰਸ਼ਨਾ ਤੋ ਬਲਿਹਾਰੇ ਜੀ।
ਤੇਰੇ ਦਰ ਤੇ ਪੰਡਤ ਹੰਕਾਰ ਕੀਤਾ , ਤੁਸਾ ਕੀਤੇ ਉਸ ਦੇ ਨਿਸਤਾਰੇ ਜੀ ।
ਜੋ ਗੂੰਗਾ ਛੰਜੂ ਨਾ ਬੋਲ ਸਕੇ , ਕਰਵਾਏ ਗੀਤਾ ਦੇ ਅਰਥ ਸਾਰੇ ਜੀ ।
ਔਰੰਗਾ ਤਹਾਨੂੰ ਮਿਲਣ ਆਇਆ , ਨਾ ਪਾਪੀ ਨੂੰ ਦਿੱਤੇ ਦੀਦਾਰੇ ਜੀ।
ਦੁੱਖੀ ਸੰਗਤਾ ਨੂੰ ਗਲ ਲਾਇਆ , ਤੁਸੀ ਹੋ ਰੱਬ ਦੇ ਰੂਪ ਨਿਆਰੇ ਜੀ ।
ਮੇਰੇ ਬਾਲਾ ਪ੍ਰੀਤਮ ਪਿਆਰੇ ਜੀ , ਤੇਰੇ ਦਰਸ਼ਨਾ ਤੋ ਬਲਿਹਾਰੇ ਜੀ ।
ਤੁਸੀ ਅੱਠਵੀਂ ਜੋਤ ਗੁਰੂ ਨਾਨਕ ਦੀ,ਗੁਰੂ ਹਰਿ ਰਾਇ ਦੇ ਦੁਲਾਰੇ ਜੀ ।
ਗੁਰੂ ਹਰਿਕ੍ਰਿਸ਼ਨ ਜੀ ਨਾਮ ਸੋਹਣਾ , ਮੈ ਰੂਪ ਤੋ ਜਾਵਾ ਬਲਿਹਾਰੇ ਜੀ ।
ਉਸ ਦੇ ਦੁਖ ਸਭ ਕੱਟ ਦਿੱਤੇ , ਜੋ ਆਇਆ ਤੁਹਾਡੇ ਦਰਬਾਰੇ ਜੀ ।
ਮਿਹਰ ਕਰੋ ਸੰਗਤ ਤੇ ਗੁਰੂ ਜੀ , ਨਾ ਆਉਣ ਦੁਖ ਕਦੇ ਦੁਬਾਰੇ ਜੀ ।
ਮੇਰੇ ਬਾਲਾ ਪ੍ਰੀਤਮ ਪਿਆਰੇ ਜੀ , ਤੇਰੇ ਦਰਸ਼ਨਾਂ ਤੋ ਬਲਿਹਾਰੇ ਜੀ ।
ਗੁਰੂ ਜੀ ਦੇ ਉਪਦੇਸ਼ ਗੁਰਬਾਣੀ ਦਾ , ਕੁਲ ਲੋਕ ਤੁਸਾ ਨੇ ਤਾਰੇ ਜੀ ।
ਹਰ ਸਿੱਖ ਸਰਧਾ ਨਾਲ ਭਰ ਜਾਂਦਾ , ਜਦ ਸੁਣਦਾ ਬੋਲ ਪਿਆਰੇ ਜੀ ।
ਉਹ ਧਰਤੀ ਪੂਜਣਯੋਗ ਹੋ ਗਈ , ਜਿਥੇ ਕੀਤੇ ਤੁਸਾ ਉਤਾਰੇ ਜੀ ।
ਜੋਰਾਵਰ ਵਰਗੇ ਵੀ ਤਾਰ ਦਿਉ , ਕਰਾ ਅਰਦਾਸ ਤੇਰੇ ਦੁਵਾਰੇ ਜੀ ।
ਮੇਰੇ ਬਾਲਾ ਪ੍ਰੀਤਮ ਪਿਆਰੇ ਜੀ , ਤੇਰੇ ਦਰਸ਼ਨਾ ਤੋ ਬਲਿਹਾਰੇ ਜੀ ।
ਜੋਰਾਵਰ ਸਿੰਘ ਤਰਸਿੱਕਾ ।