ਬੜੀ ਤੜਫ਼ ਕੇ ਨਿਕਲੀ ਏ ਬੇਗਾਨਿਆਂ ‘ਚ ਜਾਨ,
ਅੱਜ ਪਿੰਡ ਮੁੜ ਆਈ ਕੈਦ ਖ਼ਾਨਿਆਂ ‘ਚੋਂ ਜਾਨ,
ਪਾਣੀ ਵਾਰਨੇ ਦਾ ਚਾਅ ਤੇਰਾ ਰਹਿ ਗਿਆ ਅਧੂਰਾ
ਕੋਖੋਂ ਜੰਮ ਕੇ ਦੁਬਾਰਾ ਇਹਨੂੰ ਕਰਨਾ ਮੈਂ ਪੂਰਾ
ਕਾਸ਼ ਮਾਂ ਦੇ ਗਲਾਵੇ ਵਿੱਚ ਪੂਰਾ ਹੁੰਦਾ ਮੈਂ
ਮੇਰਾ ਹੋ ਜਾਣਾ ਸੀ ਹੱਜ ਵੀ ਨਫ਼ਾ ਬਣ ਕੇ,
ਨੀ ਮੈਂ ਕੂਜੇ ਵਿੱਚ ਆਇਆ ਹਾਂ ਸਵਾਹ ਬਣ ਕੇ,