ਕਿਹੜਾ ਦੁੱਖ ਜੋ ਮੇਰੇ ਹਿੱਸੇ ਆਇਆ ਨੀ
ਪਰ ਇਹ ਸਮਝੋ ਮੇਰੇ ਕੋਲ ਕੁਝ ਬਕਾਇਆ ਨੀ
ਡਿੱਗਣ ਦੀ ਮੇਰੀ ਆਦਤ ਹੋ ਗਈ, ਪਰ ਚੱਲਣਾ ਵੀ ਮੈਂ ਭੁੱਲੀ ਨੀ
ਸ਼ਾਇਦ ਹੀ ਕੋਈ ਸਖ਼ਸ ਹੋਣਾ ਜਿਹਨੇ ਮੈਨੂੰ ਕਦੇ ਅਜਮਾਇਆ ਨੀ
ਜਖ਼ਮ ਦਿਖਾ ਕੇ ਨਾ ਮੰਗੀ ਮੱਲਮ ਨਾ ਮੰਗੀ ਮੈਂ ਹਮਦਰਦੀ
ਮੇਰਾ ਦਿਲ ਭਾਵੇਂ ਲੱਖ ਦੁੱਖੇ ਪਰ ਮੈਂ ਕਿਸੇ ਦਾ ਦਿਲ ਦੁਖਾਇਆ ਨੀ
ਜਿੱਤ ਹਾਰ ਦੇ ਅਰਥ ਨੇ ਮੁੱਕੇ ਮੈਨੂੰ ਦੋਨੋਂ ਲੱਗਣ ਬਰਾਬਰ ਦੇ
ਜ਼ਿੰਦਗੀ ਦਾ ਪੰਧ ਬੜਾ ਏ ਔਖਾ ਇਹਦਾ ਕਹਿ ਮੈਂ ਕਿਸੇ ਨੂੰ ਡਰਾਇਆ ਨੀ
ਹਰ ਰਿਸ਼ਤਾ ਮੈਥੋਂ ਸਾਂਭਿਆ ਨੀ ਜਾਂਦਾ, ਮੈਂ ਕਦੇ ਕਦਾਈਂ ਤਾਂ ਥੱਕਦੀ ਹਾਂ
ਪਰ ਚੱਲਦੀ ਦੁਨੀਆਂਦਾਰੀ ਵਾਂਗਰ ਮੈਂ ਧੋਖੇਬਾਜ਼ ਕਦੇ ਕਿਸੇ ਤੋਂ ਅਖਵਾਇਆ ਨੀ।