ਇਹ ਕਲਯੁੱਗ ਏ ਮਿੱਤਰਾਂ,
ਬੜਾ ਕੁੱਝ ਕਰਾ ਜਾਂਦਾ,
ਜਿਹਨੀਂ ਪਾਲਿਆਂ ਸੀ ਦੁੱਖ ਸਹਿ ਸਹਿ ਕੇ,
ਅੱਜ ਉਹਨਾਂ ਨੂੰ ਈ ਘਰੋਂ ਬੇਘਰ ਕਰਾ ਜਾਂਦਾ ਏ।
ਜਿਹਨਾਂ ਸੋਚਿਆ ਨਾ ਆਪਣੇ ਬਾਰੇ,
ਸਾਰੀ ਜਿੰਦਗੀ ਤੇਰੇ ਤੋਂ ਵਾਰ ਦਿੱਤੀ।
ਜਿਹਨਾਂ ਤੈਨੂੰ ਲੱਖਾਂ ਲਾਡ ਲਡਾਏ,
ਸਾਰੀ ਖੁਸ਼ੀ ਤੇਰੇ ਤੋਂ ਵਾਰ ਦਿੱਤੀ।
ਤੇਰੇ ਘਰ ਦਾ ਇੱਕ ਕੋਨਾ ਵੀ ਨਸੀਬ ਨਾ ਹੋਇਆ,
ਜਿਹਨਾਂ ਸਾਰੀ ਖੁਸ਼ੀ ਤੇਰੇ ਲਈ ਤਿਆਗ ਦਿੱਤੀ।
ਅੱਜ ਮਾਰੇ ਉਹਨਾਂ ਠੋਕਰਾਂ ਤੂੰ,
ਜਿਹਨਾਂ ਸਾਰੀ ਉਮਰ ਤੇਰੇ ਤੋਂ ਵਾਰ ਦਿੱਤੀ।
ਸੁਣਿਆ ਸੀ ਪੁੱਤ ਕਪੁੱਤ ਹੋ ਜਾਂਦੇ,
ਹੁਣ ਧੀਆਂ ਵੀ ਕੁਧੀਆਂ ਹੋਣ ਲੱਗੀਆਂ,
ਨੂੰਹ ਵੀ ਨਾ ਪੁੱਛੇ ਰੋਟੀ ਟੁੱਕ ਸੁਹਰੇ ਨੂੰ,
ਇੱਦਾਂ ਦੇ ਦਿਨ ਆ ਗਏ ਨੇ ਮਾਲਕਾ ਮੇਰਿਆ,
ਇਹ ਸੱਚੇ ਬੋਲ ਨੇ ਵਿੱਕੀ ਨਵਾਂਸ਼ਹਿਰੀਏ ਕਈਆਂ ਨੂੰ ਚੰਗੇ
ਕਈਆਂ ਨੂੰ ਮੰਦੇ ਲੱਗਣਗੇ।
@vk_kaler63 #vk_kaler63