ਲੋਕੀਂ ਮੈਨੂੰ ਕਹਿੰਦੇ ਨੇ
ਖੋਰੇ ਤਾਂ ਗੁਜਰੀ ਕਿਉਂ ਕੀ ਉਹ
ਜਾਣਦੇ ਨੇ ਮੇਰੀ ਅੱਲ ਗੁਜ਼ਰੀ
ਜਦੋਂ ਨੌਂ ਸਾਲ ਦਾ ਸੀ ਪੁੱਤ ਮੇਰਾ
ਪਤੀ ਤੋਰ ਕੇ ਦਿੱਲੀ ਵੱਲ ਨੂੰ
ਜਿਵੇਂ ਵੀ ਵਖਤ ਗੁਜ਼ਰਿਆ
ਮੈ ਖਿੜੇ ਮੱਥੇ ਗੁਜ਼ਾਰ ਗੁਜ਼ਰੀ
ਅੱਖਾਂ ਸਾਹਮਣੇ ਖੇਰੂੰ ਖੇਰੂੰ
ਹੋ ਗਿਆ ਪਰਿਵਾਰ ਮੇਰਾ
ਦੋ ਪੋਤੇ ਰਹਿ ਗਏ ਪਿਓ ਨਾਲ
ਦੋ ਲੈ ਮੈ ਸਰਹਿੰਦ ਤੁਰ ਗਈ
ਉਥੇ ਠੰਢੇ ਬੁਰਜ ਨੇ ਕੀ ਠਾਰਨਾ
ਮੇਰੇ ਬੁੱਢੇ ਤਨ ਨੂੰ ਮਨ ਤਾਂ ਮੈ
ਅਕਾਲ ਪੁਰਖ ਨੂੰ ਘੱਲ ਗੁਜਰੀ
ਮੇਰੇ ਤੇ ਆਈਆਂ ਨੇ ਪਰਖ ਦੀਆ
ਲੱਖਾਂ ਘੜੀਆਂ ਕਿਸੇ ਨੂੰ ਕੀ ਪਤਾਂ
ਮੈ ਤਾਂ ਬੜਾ ਕੁੱਝ ਹਾਂ ਝੱਲ ਗੁਜਰੀ
ਮੈ ਤਾਂ ਬੜਾ ਕੁੱਝ ਹਾਂ ਝੱਲ ਗੁਜਰੀ(ਢਿੱਲੋ)