ਇੱਕ ਵਾਰ ਇੱਕ ਗਰਭਵਤੀ ਅੋਰਤ ਨੇ ਅਾਪਣੀ ਬੇਟੀ ਨੂੰ ਪੁੱਛਿਆ ਕਿ ਬੇਟੀ ਤੈਨੂੰ ਵੀਰ ਚਾਹੀਦਾ ਜਾਂ ਭੈਣ
ਬੱਚੀ ਨੇ ਜਵਾਬ ਦਿੱਤਾ
ਮੈਨੂੰ ਤਾਂ ਵੀਰ ਚਾਹੀਦਾ
ਮਾਂ ਨੇ ਖੁਸ਼ੀ ਨਾਲ ਪੁੱਛਿਆ
ਕੀਹਦੇ ਵਰਗਾ
ਤਾਂ ਲੜਕੀ ਕੁਝ ਸੋਚ ਕੇ ਜਵਾਬ ਦਿੱਤਾ
ਰਾਵਣ ਵਰਗਾ
ਮਾਂ ਨੇ ਬੜੀ ਹੈਰਾਨੀ ਨਾਲ ਕਿਹਾ ਬੇਟੀ ਰਾਵਣ ਤਾਂ ਬਹੁਤ ਬੁਰਾ ਸੀ ਤੂੰ ਰੱਬ ਜੀ ਕੋਲੋਂ ਰਾਮ ਵਰਗਾ ਵੀਰ ਮੰਗਿਆ ਕਰ
ਬੱਚੀ ਨੇ ਬੜੀ ਮਸੂਮੀਅਤ ਨਾਲ ਜਵਾਬ ਦਿੱਤਾ
ਮਾਂ,, ਭੈਣ ਦੀ ਬੇਇਜਤੀ ਦਾ ਬਦਲਾ ਲੈਣ ਵਾਸਤੇ ਅਾਪਣਾ ਰਾਜ ਭਾਗ ਅਾਪਣੇ ਪੁੱਤ ਪੋਤਰੇ ਇਥੋਂ ਤੱਕ ਕੇ ਅਾਪਣੀ ਜਿੰਦਗੀ ਵੀ ਵਾਰ ਦੇਣ ਵਾਲੇ ਸੂਰਮੇ ਰਾਵਣ ਵਰਗਾ ਭਰਾ ਛੱਡ ਕੇ ਮੈ ਰਾਮ ਵਰਗਾ ਭਰਾ ਕੀ ਕਰਨਾ ਜੋ ਇੱਕ ਅੋਰਤ ਦਾ ਨੱਕ ਵੱਡਕੇ ਅਾਪਣੀ ਸੂਰਮਤਾਈ ਦਿਖਾਉਦਾਂ ਹੋਵੇ ਅਤੇ ਜਿਹਡ਼ਾ ਇੰਨਾ ਸ਼ੱਕੀ ਸੁਭਾਅ ਦਾ ਹੋਵੇ ਕਿ ਅਗਨੀ ਪਰੀਖਿਆ ਲੈਣ ਤੋ ਬਾਅਦ ਵੀ ਅਾਪਣੀ ਪਤਨੀ ਨੂੰ ਗਰਭ ਅਵਸਥਾ ਵਿੱਚ ਘਰੋਂ ਕੱਢ ਦੇਵੇ
ਬੱਚੀ ਦਾ ਜਵਾਬ ਸੁਣ ਕੇ ਮਾਂ ਚੁੱਪ ਸੀ