Sub Categories

ਅੱਜ ਕੱਲ ਲੋਕੀ ਇਨਸਾਨ ਦੇ ਨਹੀਂ
ਪੈਸਿਆਂ ਦੇ ਰਿਸ਼ਤੇਦਾਰ ਨੇ
ਜੇ ਤੁਹਾਡੇ ਕੋਲ ਪੈਸੇ ਨਹੀਂ ਹਨ ਤਾਂ ਲੋਕ
ਰਿਸ਼ਤੇ ਛੱਡਣ ਲੱਗ ਜਾਂਦੇ ਨੇ
ਜੇ ਤੁਹਾਡੇ ਕੋਲ ਪੈਸੇ ਹਨ ਤਾਂ ਲੋਕ
ਰਿਸ਼ਤੇਦਾਰੀਆਂ ਕੱਢਣ ਲੱਗ ਜਾਂਦੇ ਨੇ



ਭਗਵਾਨ ਰਾਮ ਜੀ ਨੂੰ ਹਿਚਕੀਆਂ ਆਉਣ ਲੱਗ ਗਈਆਂ
ਮਾਤਾ ਸੀਤਾ ਨੇ ਪੁੱਛਿਆ – ਪ੍ਰਭੂ ਏਦਾਂ ਕਿਉਂ ?
ਰਾਮ ਜੀ ਬੋਲੇ – ਸੀਤੇ, ਵੋਟਾਂ ਨੇੜੇ ਆ ਗਈਆਂ ਨੇ
BJP ਫਿਰ ਤੋਂ ਯਾਦ ਕਰ ਰਹੀ ਆ

ਡਾਕਟਰ ਰਾਹੁਲ ਗਾਂਧੀ ਨੂੰ –
ਤੁਹਾਡੇ ਲਈ ਇੱਕ ਬੁਰੀ ਖਬਰ ਆ
ਤੁਹਾਡੇ ਦਿਮਾਗ ਚ ਟਿਊਮਰ ਆ
ਰਾਹੁਲ ਗਾਂਧੀ ਸੁਣ ਕੇ ਖੁਸ਼ ਹੋ ਗਿਆ
ਡਾਕਟਰ – ਤੈਨੂੰ ਪਤਾ ਵੀ ਆ ਮੈਂ ਕੀ ਕਹਿ ਰਿਹਾ ?
ਰਾਹੁਲ ਗਾਂਧੀ – ਹਾਂ , ਪਤਾ ਆ
ਡਾਕਟਰ – ਫੇਰ ਖੁਸ਼ ਕਿਉਂ ਹੋ ਰਿਹਾ ?
ਰਾਹੁਲ – ਹੁਣ ਲੋਕਾਂ ਨੂੰ ਇਹ ਤਾਂ ਪਤਾ ਲੱਗਜੂ
ਕੇ ਮੇਰੇ ਕੋਲ ਦਿਮਾਗ ਹੈਗਾ

ਏਨਾ ਗੁੱਸਾ ਤਾਂ ਕੰਨ ਦੇ ਕੋਲ ਆ ਕੇ
ਭੀਂ-ਭੀਂ ਕਰਨ ਵਾਲੇ ਮੱਛਰਾਂ ਤੇ ਨਹੀਂ ਚੜ੍ਹਦਾ
ਜਿੰਨਾ ਮੀਤੀ ਦਾ ਗਾਣਾ ਸੁਣ ਕੇ ਚੜ੍ਹ ਜਾਂਦਾ


ਜਿਹੜੇ ਅਧਿਆਪਕ ਨਿਜੀਕਰਨ ਨਹੀਂ ਲਿਆਉਣਾ ਚਾਹੁੰਦੇ
ਫੇਰ ਉਹ ਆਪਣੇ ਬੱਚੇ ਸਰਕਾਰੀ ਸਕੂਲਾਂ ਚ ਕਿਉਂ ਨਹੀਂ ਪੜ੍ਹਾਉਂਦੇ ?
ਕੀ ਗੱਲ ਉਹਨਾਂ ਨੂੰ ਆਪਣੇ ਆਪ ਤੇ ਯਕੀਨ ਨੀ ਆ ?
ਜੇ ਉਹਨਾਂ ਨੂੰ ਲੱਗਦਾ ਸਰਕਾਰੀ ਸਕੂਲ ਚ ਵਧੀਆ ਪੜ੍ਹਾਈ ਨਹੀਂ ਹੁੰਦੀ ਫੇਰ ਤਨਖਾਹਾਂ ਕਿਉਂ 50 ਹਜ਼ਾਰ ਮੰਗਦੇ ਆ ?
ਤੁਹਾਨੂੰ ਕੋਈ ਇੱਕ ਵੀ ਸਰਕਾਰੀ ਟੀਚਰ ਦਾ ਪਤਾ ਜਿਸਦਾ ਆਪਣਾ ਬੱਚਾ ਵੀ ਸਰਕਾਰੀ ਸਕੂਲ ਚ ਪੜ੍ਹਦਾ ਆ ਤਾਂ ਕੰਮੈਂਟ ਜਰੂਰ ਕਰਿਓ

ਮਕਲੋੜਗੰਜ ਜਾਂ ਧਰਮਸ਼ਾਲਾ ਸ਼ਾਮ ਨੂੰ ਬੈਠ ਕੇ ਪੈਗ ਲਾਉਣਾ ਸਵਰਗ ਨਹੀਂ ਹੁੰਦਾ
ਸਵੇਰੇ ਅਤੇ ਸ਼ਾਮ ਨੂੰ ਨਹਾ ਧੋ ਕੇ ਕਦੇ ਗੁਰਦੁਆਰੇ ਜਾ ਕੇ ਮਿੱਠੀ ਮਿੱਠੀ ਬਾਣੀ ਜਦੋਂ ਕੰਨੀ ਪੈਂਦੀ ਆ ਤਾਂ ਉਸਨੂੰ ਬੋਲਦੇ ਆ ਅਸਲੀ ਸਵਰਗ


ਬ੍ਰਿਟੇਨ ਚ ਡਾਕਟਰ
ਸਾਡੀ ਡਾਕਟਰੀ ਏਨੀ ਅਡਵਾਂਸ ਆ ਕੇ
ਅਸੀਂ ਇਕ ਬੰਦੇ ਦਾ ਲੀਵਰ ਕੱਢ ਕੇ
ਦੂਜੇ ਆਦਮੀ ਚ ਪਾ ਦਿੱਤਾ ਤੇ 6 ਹਫਤੇ ਬਾਅਦ
ਉਹ ਨੌਕਰੀ ਲੱਭ ਰਿਹਾ ਹੈ
ਜਰਮਨੀ ਵਾਲੇ ਡਾਕਟਰ
ਇਹ ਤਾਂ ਕੁਛ ਵੀ ਨਹੀਂ
ਅਸੀਂ ਇਕ ਆਦਮੀ ਦਾ ਦਿਮਾਗ ਕੱਢ ਕੇ
ਦੂਜੇ ਚ ਪਾ ਦਿੱਤਾ ਤੇ 4 ਹਫਤੇ ਬਾਅਦ
ਉਹ ਨੌਕਰੀ ਲੱਭ ਰਿਹਾ ਹੈ
ਰਸ਼ੀਆ ਦੇ ਡਾਕਟਰ
ਅਸੀਂ ਇਕ ਆਦਮੀ ਦਾ ਦਿਲ ਕੱਢ ਕੇ
ਦੂਜੇ ਆਦਮੀ ਨੂੰ ਪਾ ਦਿੱਤਾ ਤੇ 2 ਹਫਤੇ ਬਾਅਦ
ਉਹ ਨੌਕਰੀ ਲੱਭ ਰਿਹਾ ਹੈ
ਇੰਡੀਆ ਵਾਲੇ ਡਾਕਟਰ
ਤੁਸੀਂ ਸਾਰੇ ਸਾਡੇ ਤੋਂ ਪਿੱਛੇ ਹੋ
ਕੁਛ ਸਾਲ ਪਹਿਲਾਂ ਅਸੀਂ ਇਕ
ਆਦਮੀ ਚੁਕਿਆ
ਬਿਨਾਂ ਦਿਮਾਗ ਦੇ
ਬਿਨਾਂ ਲੀਵਰ ਦੇ
ਬਿਨਾਂ ਦਿਲ ਦੇ
ਤੇ ਅਸੀਂ ਓਹਨੂੰ PM ਬਣਾ ਦਿੱਤਾ ਤੇ ਹੁਣ
ਸਾਰਾ ਦੇਸ਼ ਨੌਕਰੀ ਲੱਭ ਰਿਹਾ ਹੈ


ਬੱਚਾ – ਚੱਲ ਯਾਰ “ਕਾਂ ਉੱਡ , ਚਿੜੀ ਉੱਡ” ਖੇਡੀਏ ?
ਦੂਜਾ ਬੱਚਾ – ਰਹਿਣਦੇ ਭਰਾਵਾ , ਮੈਂ ਸੁਣਿਆ
“ਕਾਂ ਉੱਡ , ਚਿੜੀ ਉੱਡ” ਵਾਲੇ ਨੂੰ ਬਹੁਤ ਗਾਲ੍ਹਾਂ ਪੈ ਰਹੀਆਂ

ਗੈਰੀ ਸੰਧੂ – Hi
ਜੈਸਮੀਨ – Hello
ਗੈਰੀ ਸੰਧੂ – ਕਾਲ ਤੇ ਗੱਲ ਕਰੀਏ ?
ਜੈਸਮੀਨ – ਨਹੀਂ
ਗੈਰੀ ਸੰਧੂ – ਕਿਉਂ ?
ਜੈਸਮੀਨ – ਉਹ ਮੇਰੀ ਆਵਾਜ਼ ਥੋੜੀ ਮਰਦਾਨਾ ਆ
ਤੈਨੂੰ ਲੱਗਣਾ Fake Id ਆ

ਡਾਕਟਰ – ਹਾਂਜੀ ਕੀ ਪ੍ਰੋਬਲਮ ਆ ?
ਸਿੱਧੂ ਮੂਸੇਵਾਲਾ –
ਲੱਤ ਝੱਲਦੀ ਨਾ ਭਾਰ
ਲੱਤ ਝੱਲਦੀ ਨਾ ਭਾਰ


ਜਦੋਂ ਮੈਂ ਸਾਰਾ ਦਿਨ ਘਰ ਬੈਠਾ ਰਹਾਂ
ਮੰਮੀ – ਸਾਰਾ ਦਿਨ ਘਰ ਹੀ ਬੈਠਾ ਰਿਹਾ ਕਰ
ਕਦੇ ਬਾਹਰ ਨਾ ਨਿਕਲੀਂ
ਜਦੋਂ ਮੈਂ ਸਾਰਾ ਦਿਨ ਬਾਹਰ ਰਹਾਂ
ਮੰਮੀ – ਸਾਰਾ ਦਿਨ ਕੁੱਤਿਆਂ ਵਾਂਗੂ ਫਿਰਦਾ ਰਿਹਾ ਕਰ
ਕਦੇ ਘਰ ਨਾ ਬੈਠੀਂ


ਹੁਣ ਇਹ ਅਫਵਾਹ ਕੌਣ ਫੈਲਾ ਰਿਹਾ ਕੇ
ਨਰਿੰਦਰ ਮੋਦੀ ਜੀ ਆਪਣਾ ਚੁਣਾਵ ਚਿੰਨ
ਬਦਲ ਕੇ ਜਹਾਜ਼ ਰੱਖ ਰਹੇ ਨੇ

ਸਾਂਭਣੇ ਤੋਂ ਜਦੋਂ ਕੋਈ ਦੇ ਦਵੇ ਜਵਾਬ
ਪੈਸੇ ਲੈ ਕੇ ਗਾਹਕ ਵੀ ਮੁੱਕਰ ਜਾਵੇ ਸਾਫ
ਚੰਗੀ ਚੱਲਦੀ ਗਾਹਕ ਨੂੰ ਜਦੋਂ ਹੋਰ ਕੋਈ ਪੁੱਟਦਾ
ਹੋ ਸੋਹੰ ਰੱਬ ਦੀ ਜੀ ਉਦੋਂ ਦਿਲ ਟੁੱਟਦਾ
ਹੋ ਸੋਹੰ ਰੱਬ ਦੀ ਮਨੀਲਾ ਉਦੋਂ ਦੁੱਖਦਾ


ਕੱਲ ਮੈਂ ਇੱਕ ਕੁੜੀ ਨੂੰ ਪ੍ਰਪੋਜ਼ ਕੀਤਾ
ਕਹਿੰਦੀ ਮੈਂ ਸੋਚ ਕੇ ਦੱਸੂਗੀਂ
ਅੱਜ ਉਸਨੇ ਮੈਨੂੰ ਇਕ ਗਿਫ਼੍ਟ ਨਾਲ ਚਿਠੀ ਫੜਾਈ
ਕਹਿੰਦੀ ਘਰ ਜਾ ਕੇ ਖੋਲੀੰ
ਮੈਂ ਖੁਸ਼ੀ ਖੁਸ਼ੀ ਘਰ ਆਇਆ
ਗਿਫ਼੍ਟ ਖੋਲਿਆ ਵਿਚੋਂ ਸ਼ੀਸ਼ਾ ਨਿਕਲਿਆ
ਫੇਰ ਮੈਂ ਚਿਠੀ ਖੋਲੀ , ਲਿਖਿਆ ਸੀ
“ਸਮਝ ਤਾਂ ਗਿਆ ਈ ਹੋਣਾ”

ਮੈਂ – its Over
GF – ਪਰ ਤੂੰ ਤਾਂ ਕਿਹਾ ਸੀ ਕੇ
ਸਿਰਫ ਮੌਤ ਹੀ ਸਾਨੂੰ ਅਲੱਗ ਕਰ ਸਕਦੀ ਆ
ਮੈਂ – ਹਾਂ , ਪਰ ਮੈਂ ਇਹ ਨਹੀਂ ਸੀ ਕਿਹਾ ਕੇ ਕਿਸਦੀ ਮੌਤ
ਕੱਲ ਸਾਡੇ ਗਵਾਂਢੀਆਂ ਦਾ ਕੁੱਤਾ ਮਰ ਗਿਆ
so its Over

ਮਹਿਮਾਨ ਸਾਡੇ ਘਰ ਵੜਨ ਲੱਗੇ
ਤੁਹਾਡੇ ਘਰ ਕੁੱਤਾ ਤਾਂ ਨੀ ਹੈਗਾ ?
ਮੰਮੀ – ਕੁੱਤਾ ਕੀ ਕਰਨਾ ਸਾਡਾ ਮੁੰਡਾ
ਹੀ ਰਾਤ ਤੱਕ ਜਾਗਦਾ ਰਹਿੰਦਾ
ਹੁਣ ਮੈਨੂੰ ਸਮਝ ਨੀਂ ਆਉਂਦੀ
ਮੇਰੀ ਇੱਜਤ ਕੀਤੀ ਕੇ ਬੇਇਜ਼ਤੀ