Punjabi Funny Status

aurat

ਜੇ ਔਰਤ ਸ਼ਰੀਰਕ ਤੌਰ ਤੇ ਮਰਦ ਨਾਲੋਂ ਜ਼ਿਆਦਾ ਤਾਕਤਵਰ ਹੁੰਦੀ ਤਾਂ ਹੋ ਸਕਦਾ ਅੱਜ ਸਮਾਜਿਕ ਸਮੱਸਿਆਂਵਾਂ ਅਤੇ ਹਾਲਾਤ ਕੁਛ ਹੇਠ ਲਿਖੇ ਹੁੰਦੇ:
1) ਭਰੁਣ ਹੱਤਿਆ ਵਿਚ ਪੁੱਤ ਕਤਲ ਹੁੰਦੇ
2) ਮਰਦਾਂ ਦੇ ਰੇਪ ਹੁੰਦੇ.
.
3) ਦਾਜ ਲਈ ਮੁੰਡੇ ਸਾੜੇ ਜਾਂਦੇ
4) ਅਮੜੀ ਦੀ ਚੁੰਨੀ ਦੇ ਦਾਗ ਦਾ ਠੇਕਾ ਪੁੱਤ ਦੇ ਸਿਰ ਹੁੰਦਾ
5) ਪਿਓ-ਪੁੱਤ ਘਰੇ ਭਾਂਡੇ ਮਾਂਜਦੇ
6) ਮੋੜਾਂ ਉੱਤੇ ਕੁੜੀਆਂ ਦਾ ਟੋਲਾ ਮੁੰਡੇ ਛੇੜਦਾ
.
7) ਸਾਰੇ ਲੀਡਰ, ਡੇਰਾ-ਮੁਖੀ, ਗੁਰੂ-ਪੈਗੰਬਰ ਔਰਤਾਂ ਹੁੰਦੀਆਂ
8) ਗੀਤਕਾਰ ਗੀਤ ਲਿਖਦਾ, “ਪਿਓ ਹੁੰਦਾ ਏ ਪਿਓ ਓ ਦੁਨਿਆ ਵਾਲਿਓ”
9) ਮੁੰਡਾ ਵਹੁਟੀ ਦੇ ਨਿੱਤ ਦੇ ਕੁਟਾਪੇ ਤੋਂ ਪਰੇਸ਼ਾਨ ਹੋ ਕੇ ਪੇਕੇ ਆ ਜਾਂਦਾ, ਪਰ ਪਿਓ ਸਮਝਾ ਕੇ ਫਿਰ ਵਾਪਸ ਤੋਰ ਦਿੰਦਾ
.
10) ਸਮਾਜ ਕਹਿੰਦਾ, “ਭਰਾ-ਪੁੱਤ ਸੱਬ ਦੇ ਸਾਂਝੇ ਹੁੰਦੇ ਨੇ”

Leave a Reply

Your email address will not be published. Required fields are marked *