ਬੇਰੀ, ਬੇਰੀ, ਬੇਰੀ
ਨੀ ਸੋਹਣੇ ਰੰਗ ਰੂਪ ਵਾਲੀਏ..ਸ਼ਕਲ ਵਿਗੜ ਜਾਏ ਤੇਰੀ
ਨੀ ਅਮਲੀ ਕੋਈ ਪੱਲੇ ਪੈ ਜਾਵੇ..
ਤੂੰ ਬੜੀ ਤੜਫਾਈ ਜਿੰਦ ਮੇਰੀ…
.
ਨੀ ਤੰਗ ਕਰੇ ਹੱਦੋਂ ਵੱਧ ਕੇ.. ਨਿੱਤ ਹੀ ਪੱਟੇ ਗੁੱਤ ਤੇਰੀ
ਨੀ ਦਾਰੂ ਨਾਲ ਆਵੇ ਡੱਕਿਆ..ਰੋਟੀਆਂ ਦੀ ਲਿਆਵੇ ਹਨੇਰੀ…
.
ਨੀ ਚੁੱਲ੍ਹ ਕੋਲ ਰੋਵੇਂ ਰੱਜ ਕੇ..ਨਾਲੇ ਵੇਲਣਾ ਜਾ ਜਾਵੇਂ ਗੇਹੜੀ
ਨੀ ਪਵੇ ਤੈਨੂੰ ਗੋਹਾ ਚੱਕਣਾ..ਨਾਲੇ ਪੱਠਿਆਂ ਨੂੰ ਲੈ ਕੇ ਜਾਵੇਂ ਰੇਹੜੀ..
.
ਨੀ ਮੂੰਹ ਤੇ ਤੇਰੇ ਘੁੰਮ ਕੇ ਵੱਜੇ..ਬਲਦ ਦੀ ਪੂਛ ਲਬੇੜੀ
ਨੀ ਖੁੱਲ ਤੇਰੇ ਪਿੱਛੇ ਪੈ ਜਾਵੇ..ਵੱਡੇ-ਵੱਡੇ ਸਿੰਗਾਂ ਦੀ ਵਛੇਰੀ
ਨੀ ਕਰ ਕੇ ਧੜੱਮ ਤੂੰ ਡਿੱਗੇਂ,,ਵੱਧਰੀ ਨਿੱਕਲ ਜਾਏ ਤੇਰੀ..
.
ਨੀ ਹੱਥ ਨਾਲ ਧੋਵੇਂ ਕੱਪੜੇ..ਵਾਸ਼ਿੰਗ ਮਸ਼ੀਨ ਵੇਚ ਦਵੇ ਤੇਰੀ
ਨੀ ਰੱਬ ਕਰੇ ਓਹ ਵੀ ਟੁੱਟ ਜੇ..ਬੰਨ੍ਹ ਕੇ ਰੱਖੇਂ ਲਾਂ ਜਿਹੜੀ
ਨੀ ਸਾਲ ਪਿੱਛੋਂ ਮੁੰਡਾ ਜੰਮਜੇ..ਟੈਂ ਟੈਂ ਕਰੇ ਬਥੇਰੀ..
.
ਨੀ ਝਾਟੇ ਤੇਰੇ ਰਹਿਣ ਖਿੱਲਰੇ..ਕੰਘੀ ਵੀ ਨਾ ਜਾਵੇ ਫੇਰੀ
ਨੀ ਅੱਕ ਕੇ ਤੂੰ ਫਾਂਸੀ ਲੈ ਲਵੇਂ..ਓਹ ਚੁੰਨੀ ਹੀ ਪਾਟ ਜਾਵੇ ਤੇਰੀ
ਨੀ ਕੰਧ ਨਾਲ ਮਾਰੇਂ ਟੱਕਰਾਂ..ਰੱਬਾ ਕੈਸਿਆਂ ਦੁੱਖਾਂ ਵਿੱਚ ਘੇਰੀ…
.
ਨੀ ਯਾਦ ਤੈਨੂੰ ਆਵੇ ਆਸ਼ਕੀ..ਪਿਆਰ ਦੀ ਕਹਾਣੀ ਜੋ ਤੂੰ ਛੇੜੀ
ਨੀ ਆਏ ਦਿਨ ਨਵੇਂ ਪੱਟਦੀ..ਪਰ ਇੱਕ ਵੀ ਨਾ ਗੱਲ ਨਬੇੜੀ..
.
ਨੀ ਖੰਗੂੜਿਆ ਦਾ ਮੁੰਡਾ ਰੋਲਤਾ..ਜਿਹੜਾ ਮੰਗਦਾ ਸੀ ਉਮਰ ਲਮੇਰੀ
ਨੀ ਬੱਸ ਅਹਿਸਾਸ ਜਿਆ ਹੋਜੇ..ਕੀਤੀ ਦਿਲ ਚੋਂ ਨਾ ਜਾਵੇ ਵਸੇਰੀ..
.
ਨੀ ਫੇਰ ਵੀ ਜੇ ਨਾਂ ਸੁਧਰੇਂ..ਅੱਗੇ ਨੂੰਹ ਵੀ ਕਪੱਤੀ ਆਜੇ ਤੇਰੀ
ਨੀ ਰੋਟੀ ਪਾਣੀ ਕੁਝ ਨਾ ਪੁੱਛੇ..ਮੰਜੇ ਉੱਤੇ ਉੰਨ ਜਾਵੇਂ ਦੇੜ੍ਹੀ..
.
ਨੀ ਰਾਤ ਵੇਲੇ ਭੌਕਣ ਕੁੱਤੇ..ਜਾਨ ਨਿੱਕਲੇ ਚਾਰ ਵਜੇ ਤੇਰੀ..
.
ਨੀ ਲੱਕੜਾਂ ਨੂੰ ਅੱਗ ਨਾ ਲੱਗੇ..ਮੀਂਹ ਨਾਲ ਆਜੇ ਹਨੇਰੀ
ਨੀ ਲੀਟਰ ਕੂ ਤੇਲ ਸੁੱਟ..ਸਵਾਹ ਜੀ ਬਣਾ ਦੇਣ ਤੇਰੀ ..
.
ਨੀ ਫੁੱਲ ਕੋਈ ਲੈਜੇ ਚੁਗ ਕੇ..ਠਰਜੇ ਜਾਨ ਫਿਰ ਮੇਰੀ..
.
ਨੀ ਚੱਲ ਬਾਕੀ ਫੇਰ ਲਿਖੂੰਗਾ..ਕਵਿਤਾ ਹੋ ਗਈ ਲਮੇਰੀ ..


Related Posts

One thought on “beri beri beri

Leave a Reply

Your email address will not be published. Required fields are marked *